ਇਮਰਾਨ ਖਾਨ ਦੀ ਸਾਬਕਾ ਪਤਨੀ ਕਰਵਾ ਰਹੀ ਦੂਜਾ ਵਿਆਹ
ਅਜੀਤ ਡੈਸਕ
04-05-2026
ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲੀ ਪਤਨੀ 52 ਸਾਲਾਂ ਜੇਮੀਮਾ ਗੋਲਡਸਮਿਥ (ਜੇਮੀਮਾ ਖਾਨ) ਨੇ ਅਰਬਪਤੀ ਨਿਵੇਸ਼ਕ ਕੈਮਰਨ ਓਰੀਲੀ (62 ਸਾਲ) ਨਾਲ ਮੰਗਣੀ ਕਰ ਲਈ ਹੈ | ਉਨ੍ਹਾਂ ਦਾ ਹੋਣ ਵਾਲਾ ਪਤੀ ਕੈਮਰਨ ਆਇਰਿਸ਼-ਆਸਟ੍ਰੇਲੀਅਨ ਫਾਈਨਾਂਸਰ ਹੈ ਤੇ ਮੀਡੀਆ ਦੀ ਮਸ਼ਹੂਰ ਹਸਤੀ ਐਂਥਨੀ ਓਰੀਲੀ ਦਾ ਪੁੱਤਰ ਹੈ | ਆਕਸਫੋਰਡ ਗ੍ਰੈਜੂਏਟ ਕੈਮਰਨ ਨੇ ਆਪਣੇ ਪਿਤਾ ਦੇ ਮੀਡੀਆ ਸਾਮਰਾਜ ਇੰਡੀਪੈਂਡੈਂਟ ਨਿਊਜ਼ ਐਂਡ ਮੀਡੀਆ ਤੇ ਬਾਅਦ 'ਚ ਆਸਟ੍ਰੇਲਿਆਈ ਸਮੂਹ ਏ. ਪੀ. ਐੱਨ. ਨਿਊਜ਼ ਐਂਡ ਮੀਡੀਆ 'ਚ ਇਕ ਦਹਾਕੇ ਤੱਕ ਕੰਮ ਕੀਤਾ ਤੇ ਸਾਲ 2000 'ਚ ਮੁੱਖ ਕਾਰਜਕਾਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਜ਼ਿਕਰਯੋਗ ਹੈ ਕਿ ਜੇਮੀਮਾ ਆਪਣੇ ਸਾਬਕਾ ਪਤੀ ਇਮਰਾਨ ਖਾਨ ਦੀ ਪਾਕਿਸਤਾਨੀ ਜੇਲ੍ਹ ਤੋਂ ਰਿਹਾਈ ਲਈ ਮੁਹਿੰਮ ਚਲਾ ਰਹੀ ਹੈ | ਉਨ੍ਹਾਂ ਦੇ 2 ਪੁੱਤਰ ਹਨ | ਜੇਮੀਮਾ ਗੋਲਡਸਮਿਥ ਦਾ ਇਮਰਾਨ ਨਾਲ ਵਿਆਹ ਸਾਲ 1995 'ਚ 21 ਸਾਲ ਦੀ ਉਮਰ 'ਚ ਹੋਇਆ ਸੀ ਤੇ 2004 'ਚ ਤਲਾਕ ਹੋ ਗਿਆ |