11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਅਮਰੀਕਾ 'ਚ ਹਾਦਸੇ ਕਾਰਨ ਪੰਜਾਬੀ ਟਰੱਕ ਮਕੈਨਿਕ ਦੀ ਮੌਤ

Ad Position 21
No active advertisement
ਅਜੀਤ ਡੈਸਕ 04-05-2026
ਸਾਨ ਫਰਾਂਸਿਸਕੋ, 3 ਮਈ (ਐਸ. ਅਸ਼ੋਕ ਭੌਰਾ)-ਸੈਂਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ 'ਚ ਇਕ ਪੰਜਾਬੀ ਨੌਜਵਾਨ ਟਰੱਕ ਮਕੈਨਿਕ ਦੀ ਟਰੱਕ-ਟ੍ਰੇਲਰ ਹਾਦਸੇ 'ਚ ਮਾਰੇ ਜਾਣ ਦੀ ਦੁੱਖਦਾਇਕ ਖ਼ਬਰ ਹੈ | ਮਿ੍ਤਕ ਦੀ ਪਹਿਚਾਣ 20-21 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਫਰਿਜ਼ਨੋ ਦੀ ਇਕ ਟਰੱਕ-ਟ੍ਰੇਲਰ ਮੁਰੰਮਤ ਦੁਕਾਨ 'ਚ ਵਾਪਰਿਆ, ਜਿੱਥੇ ਗੁਰਪ੍ਰੀਤ ਸਿੰਘ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ | ਇੱਥੇ ਇਕ ਟ੍ਰੇਲਰ ਮੁਰੰਮਤ ਲਈ ਖੜ੍ਹਾ ਕੀਤਾ ਹੋਇਆ ਸੀ ਤੇ ਚੋਰੀ ਤੋਂ ਬਚਾਅ ਲਈ ਉਸ ਦੇ ਕਿੰਗਪਿੰਨ ਨੂੰ ਲਾਕ ਲਾਇਆ ਗਿਆ ਸੀ | ਘਟਨਾ ਦੌਰਾਨ ਇਕ ਟਰੱਕ ਡਰਾਈਵਰ ਟ੍ਰੇਲਰ ਨੂੰ ਹੁੱਕ ਕਰਨ ਲਈ ਆਇਆ | ਜਦੋਂ ਉਸ ਨੇ ਵੇਖਿਆ ਕਿ ਕਿੰਗਪਿੰਨ ਲਾਕ ਹੈ, ਤਾਂ ਉਸ ਨੇ ਟ੍ਰੇਲਰ ਦੇ ਲੈਂਡਿੰਗ ਗੀਅਰ ਉੱਪਰ ਚੁੱਕ ਦਿੱਤੇ ਤੇ ਚਾਬੀ ਲੈਣ ਲਈ ਅੰਦਰ ਚਲਾ ਗਿਆ | ਇਸ ਦੌਰਾਨ ਗੁਰਪ੍ਰੀਤ ਸਿੰਘ ਮੌਕੇ 'ਤੇ ਆ ਗਿਆ | ਡਰਾਈਵਰ ਨੇ ਜਦੋਂ ਮਕੈਨਿਕ ਗੁਰਪ੍ਰੀਤ ਨੂੰ ਲਾਕ ਖੋਲ੍ਹਣ ਲਈ ਕਿਹਾ ਪਰ ਬਦਕਿਸਮਤੀ ਕਿ ਗੁਰਪ੍ਰੀਤ ਸਿੰਘ ਨੂੰ ਇਹ ਗੱਲ ਪਤਾ ਨਾ ਲੱਗੀ ਕਿ ਟ੍ਰੇਲਰ ਦਾ ਲੈਂਡਿੰਗ ਗੀਅਰ ਉੱਪਰ ਕੀਤਾ ਹੋਇਆ ਹੈ | ਜਿਉਂ ਹੀ ਉਸ ਨੇ ਡਰਾਈਵਰ ਨੂੰ ਟਰੱਕ ਅੱਗੇ ਕਰਨ ਲਈ ਕਿਹਾ ਤਾਂ ਗੁਰਪ੍ਰੀਤ ਸਿੰਘ ਟਰੱਕ ਤੇ ਟ੍ਰੇਲਰ ਵਿਚਕਾਰ ਆ ਜਾਣ ਕਰਕੇ ਮੌਕੇ 'ਤੇ ਹੀ ਦਮ ਤੋੜ ਗਿਆ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਫੇ ਨੇੜੇ ਗੋਲੀਬਾਰੀ ਅਗਲੀ ਖ਼ਬਰ ਇਮਰਾਨ ਖਾਨ ਦੀ ਸਾਬਕਾ ਪਤਨੀ ਕਰਵਾ ਰਹੀ ਦੂਜਾ ਵਿਆਹ
Ad Position 24