ਸਰੀ, 3 ਮਈ (ਇੰਟ.)-ਮਸ਼ਹੂਰ ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ 'ਚ ਸਥਿਤ 'ਕੈਪਸ ਕੈਫੇ' ਦੇ ਨੇੜੇ ਸਥਿਤ ਇਕ ਰੈਸਟੋਰੈਂਟ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ | ਸੋਸ਼ਲ ਮੀਡੀਆ 'ਤੇ ਵਿਆਪਕ ਤÏਰ 'ਤੇ ਘੁੰਮ ਰਹੇ ਦਾਅਵਿਆਂ ਦੇ ਅਨੁਸਾਰ, ਲਾਰੈਂਸ ਬਿਸ਼ਨੋਈ ਗਰੋਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਕਪਿਲ ਸ਼ਰਮਾ ਨੂੰ ਸਿੱਧੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ | ਟਾਈਸਨ ਬਿਸ਼ਨੋਈ ਜੋਰਾ ਸਿੱਧੂ ਨਾਂਅ ਦੇ ਇਕ ਫੇਸਬੁੱਕ ਅਕਾਊਾਟ ਤੋਂ ਇਕ ਪੋਸਟ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ | ਇਸ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਗੋਲੀਬਾਰੀ ਸਰੀ ਦੇ 'ਚਾਹ ਸੁੱਟਾ ਬਾਰ' ਵਿਚ ਹੋਈ ਸੀ, ਜੋ ਕਿ ਕਪਿਲ ਸ਼ਰਮਾ ਦੇ ਕੈਫੇ ਦੇ ਬਿਲਕੁਲ ਨਾਲ ਸਥਿਤ ਹੈ | ਇਸ ਪੋਸਟ ਰਾਹੀਂ, ਗਰੋਹ ਨੇ ਕਪਿਲ ਸ਼ਰਮਾ ਅਤੇ ਕੈਫੇ ਦੇ ਮਾਲਕ ਨੂੰ ਚੇਤਾਵਨੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੂੰ ਆਪਣਾ ਸਮਾਂ ਬਰਬਾਦ ਨਾ ਕਰਨ ਤੇ ਲਾਈਨ 'ਤੇ ਆਉਣ' ਲਈ ਕਿਹਾ ਗਿਆ ਹੈ | ਪੋਸਟ 'ਚ ਅੱਗੇ ਕਿਹਾ ਕਿ ਜੇਕਰ ਉਹ ਆਪਣੀਆਂ ਮੰਗਾਂ ਦੀ ਪਾਲਣਾ ਕਰਨ 'ਚ ਅਸਫਲ ਰਹਿੰਦੇ ਹਨ, ਤਾਂ ਕਪਿਲ ਸ਼ਰਮਾ ਦੇ ਕੈਫੇਅਤੇ ਨਾਲ ਹੀ ਮੁੰਬਈ 'ਚ ਉਨ੍ਹਾਂ ਦੇ ਘਰ ਨੂੰ ਵੀ ਇਸੇ ਤਰ੍ਹਾਂ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ | ਹਾਲਾਂਕਿ, ਸੋਸ਼ਲ ਮੀਡੀਆ 'ਤੇ ਘੁੰਮ ਰਹੇ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਅਧਿਕਾਰਤ ਤÏਰ 'ਤੇ ਪੁਸ਼ਟੀ ਨਹੀਂ ਹੋਈ ਹੈ |