ਵੈਨਿਸ (ਇਟਲੀ), 4 ਮਈ (ਹਰਦੀਪ ਸਿੰਘ ਕੰਗ)-ਭਾਰਤ ਦੇ ਸੱਭਿਆਚਾਰਕ ਤੇ ਸੈਰ-ਸਪਾਟਾ ਵਿਭਾਗ ਦੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੱਜ ਇਟਲੀ ਪਹੁੰਚੇ | ਇੰਡੀਅਨ ਕੌਂਸਲੇਟ ਜਨਰਲ ਆਫ਼ ਮਿਲਾਨ ਲਵੱਨਿਆ ਕੁਮਾਰ ਵਲੋਂ ਕੇਂਦਰੀ ਮੰਤਰੀ ਸ਼ੇਖਾਵਤ ਦਾ ਵੇਨਿਸ ਏਅਰਪੋਰਟ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸ਼ੇਖਾਵਤ ਵੈਨਿਸ ਵਿਖੇ ਲੱਗਣ ਵਾਲੀ 61ਵੀਂ ਅੰਤਰਰਾਸ਼ਟਰੀ ਕਲਾ ਪ੍ਰਦਰਸ਼ਨੀ ਵਿਚ ਸ਼ਿਰਕਤ ਕਰਨ ਲਈ ਇਟਲੀ ਪਹੁੰਚੇ ਹਨ |