ਐਬਟਸਫੋਰਡ, 4 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਗਰੈਂਡ ਪ੍ਰੇਰੀ ਵਿਖੇ ਹੋਏ ਲੜਕੀਆਂ ਦੇ 'ਕੈਨੇਡੀਅਨ ਰੈਸਲਿੰਗ ਚੈਂਪੀਅਨਸ਼ਿਪ (ਕੁਸ਼ਤੀ ਮੁਕਾਬਲਿਆਂ) 'ਚ ਪੰਜਾਬਣ ਪਹਿਲਵਾਨਾਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ 13 ਸੋਨੇ ਦੇ ਤਗਮੇ ਜਿੱਤ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ | ਗ੍ਰੈਂਡ ਪ੍ਰੇਰੀ ਦੇ ਡਿਜ਼ਾਇਨ ਵਰਕਸ ਸੈਂਟਰ ਵਿਖੇ ਹੋਏ ਇਨ੍ਹਾਂ ਕੌਮੀ ਕੁਸ਼ਤੀ ਮੁਕਾਬਲਿਆਂ ਵਿਚ ਕੈਨੇਡਾ ਭਰ ਚੋਂ 700 ਪਹਿਲਵਾਨਾਂ ਨੇ ਹਿੱਸਾ ਲਿਆ ਸੀ | ਇਨ੍ਹਾਂ ਮੁਕਾਬਲਿਆਂ ਨੂੰ ਅੰਡਰ 19, 17 ਤੇ 15 ਤਿੰਨ ਸ਼੍ਰੇਣੀਆਂ ਵਿਚ ਵੰਡਿਆ ਗਿਆ ਸੀ | ਅੰਡਰ-19 ਲੜਕੀਆਂ ਦੇ 43 ਕਿੱਲੋ ਵਰਗ ਕੁਸ਼ਤੀ ਮੁਕਾਬਲੇ ਵਿਚ ਇਰਾਬੀਰ ਸੂਚ ਤੇ 69 ਕਿੱਲੋ ਵਰਗ ਮੁਕਾਬਲੇ 'ਚ ਖੁਸ਼ੀ ਝੱਲੀ ਨੇ ਸੋਨੇ ਦੇ ਤਗਮੇ ਜਿੱਤੇ, ਜਦਕਿ ਅੰਡਰ-17 ਸ਼੍ਰੇਣੀ 'ਚ 49 ਕਿੱਲੋ ਵਰਗ ਕੁਸ਼ਤੀ ਮੁਕਾਬਲੇ 'ਚ ਰੀਤ ਤੂਰ, 53 ਕਿੱਲੋ ਵਰਗ ਵਿਚ ਜੈਰੀਤ ਬਾਹੀ, 57 ਕਿੱਲੋ ਵਰਗ 'ਚ ਗੁਰਲੀਨ ਢਿੱਲੋਂ, 65 ਕਿੱਲੋ ਵਰਗ 'ਚ ਜਸਮੀਤ ਪੰਨੂ ਤੇ 69 ਕਿੱਲੋ ਵਰਗ ਕੁਸ਼ਤੀ ਮੁਕਾਬਲੇ 'ਚ ਤਮੰਨਾ ਮੁੰਡੀ ਨੇ ਸੋਨੇ ਦੇ ਤਗਮੇ ਜਿੱਤੇ ਤੇ ਗੁਰਲੀਨ ਕੌਰ ਢਿੱਲੋਂ ਨੂੰ ਮੋਸਟ ਆਊਟਸਟੈਂਡਿੰਗ ਰੈਸਲਰ ਦਾ ਖਿਤਾਬ ਦਿੱਤਾ ਗਿਆ | ਅੰਡਰ-15 ਦੇ 39 ਕਿੱਲੋ ਵਰਗ ਕੁਸ਼ਤੀ ਮੁਕਾਬਲੇ 'ਚ ਓਲੀਵੀਆ ਤੂਰ, 42 ਕਿੱਲੋ ਵਰਗ ਵਿਚ ਮੇਘਾ ਸ਼ਰਮਾ, 58 ਕਿੱਲੋ ਵਰਗ 'ਚ ਜਸ਼ਨ ਧਾਮੀ, 62 ਕਿੱਲੋ ਵਰਗ 'ਚ ਸਮਰੀਨ ਕੌਰ ਤੇ 70 ਕਿੱਲੋ ਵਰਗ ਕੁਸ਼ਤੀ ਮੁਕਾਬਲੇ 'ਚ ਅਨਰੀਤ ਕੌਰ ਢੀਂਡਸਾ ਨੇ ਸੋਨੇ ਦੇ ਤਗਮੇ ਜਿੱਤੇ |
ਖੇਡ ਸੰਸਾਰ
Free
ਕੈਨੇਡਾ ਦੇ ਕੌਮੀ ਕੁਸ਼ਤੀ ਮੁਕਾਬਲਿਆਂ 'ਚ ਪੰਜਾਬਣਾਂ ਨੇ ਜਿੱਤੇ 13 ਸੋਨ ਤਗਮੇ
ਅਜੀਤ ਡੈਸਕ
05-05-2026