07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਈ ਪਿੰਦਰਪਾਲ ਸਿੰਘ ਵਲੋਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਕਥਾ-ਵਿਚਾਰ <br/>

Ad Position 21
No active advertisement
ਅਜੀਤ ਡੈਸਕ 05-05-2026
ਸਿਡਨੀ, 4 ਮਈ (ਹਰਕੀਰਤ ਸਿੰਘ ਸੰਧਰ)-ਸਿੱਖ ਜਗਤ ਦੇ ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਇਨ੍ਹਾਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ | ਇਸ ਦÏਰਾਨ ਉਨ੍ਹਾਂ ਵੱਲੋਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ, ਜਿਵੇਂ ਬਿ੍ਸਬੇਨ, ਕੈਨਬਰਾ, ਵਲਗੂਲਗਾ ਗਿ੍ਫਥ ਦੇ ਨਾਲ-ਨਾਲ ਸਿਡਨੀ ਵਿਚ ਵੀ ਵੱਖ-ਵੱਖ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਕੇ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਨਿਵਾਜਿਆ ਗਿਆ | ਉਨ੍ਹਾਂ ਦਾ ਆਖ਼ਰੀ ਦੀਵਾਨ ਸਿਡਨੀ ਦੇ ਗੁਰਦੁਆਰਾ ਗਲ਼ੈਨਵੁੱਡ ਵਿਖੇ ਸਜਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਸੰਗਤ ਉਨ੍ਹਾਂ ਦੀਆਂ ਕਥਾ-ਵਿਚਾਰਾਂ ਸੁਣਨ ਲਈ ਇਕੱਠੀ ਹੋਈ | ਦੀਵਾਨ ਦÏਰਾਨ ਸੰਗਤ ਵਿਚ ਗੁਰਸਿੱਖੀ ਪ੍ਰਤੀ ਖ਼ਾਸ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ | ਕਥਾ ਕਰਦਿਆਂ ਭਾਈ ਪਿੰਦਰਪਾਲ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤਾਂ 'ਤੇ ਚੱਲਣ, ਸਾਫ਼-ਸੁਥਰਾ ਤੇ ਸੁਚੱਜਾ ਜੀਵਨ ਜਿਊਣ ਦੀ ਪੇ੍ਰਰਨਾ ਦਿੱਤੀ | ਉਨ੍ਹਾਂ ਨੇ ਗੁਰਬਾਣੀ ਦੇ ਸ਼ਬਦਾਂ ਤੇ ਸਾਖੀਆਂ ਰਾਹੀਂ ਸਮਝਾਉਂਦਿਆਂ ਕਿਹਾ ਕਿ ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰਮਤਿ ਮਾਰਗ 'ਤੇ ਚੱਲੇ ਤੇ ਆਪਣੇ ਜੀਵਨ ਨੂੰ ਗੁਰਸਿੱਖੀ ਨਾਲ ਜੋੜੇ | ਦੀਵਾਨ ਦੇ ਅਖੀਰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਕਮੇਟੀ ਅਤੇ ਸੰਗਤ ਵੱਲੋਂ ਭਾਈ ਸਾਹਿਬ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸੈਕਟਰੀ ਮਹਿੰਗਾ ਸਿੰਘ ਖੱਖ, ਕੰਪਨੀ ਸੈਕਟਰੀ ਹਰਮੀਕ ਸਿੰਘ, ਚਰਨਜੀਤ ਸਿੰਘ ਅਟਵਾਲ, ਬਲਵਿੰਦਰ ਸਿੰਘ ਚਾਹਲ, ਬਲਵੀਰ ਪਵਾਰ ਸਮੇਤ ਹੋਰਾਂ ਵੱਲੋਂ ਭਾਈ ਸਾਹਿਬ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਜਸਵੀਰ ਸਿੰਘ ਵੱਲੋਂ ਨਿਭਾਈ ਗਈ | ਇਸ ਤੋਂ ਪਹਿਲਾਂ ਵੀ ਭਾਈ ਪਿੰਦਰਪਾਲ ਸਿੰਘ

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਕੌਮੀ ਕੁਸ਼ਤੀ ਮੁਕਾਬਲਿਆਂ 'ਚ ਪੰਜਾਬਣਾਂ ਨੇ ਜਿੱਤੇ 13 ਸੋਨ ਤਗਮੇ ਅਗਲੀ ਖ਼ਬਰ ਕੈਨੇਡਾ ਦੇ ਪੇਂਡੂ ਖੇਤਰਾਂ 'ਚ ਰਹਿੰਦੇ ਵਿਦੇਸ਼ੀਆਂ ਲਈ ਆਸਾਨ ਹੋਇਆ ਪੀ.ਆਰ. ਲੈਣਾ <br/>
Ad Position 24