07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕੈਨੇਡਾ ਦੇ ਪੇਂਡੂ ਖੇਤਰਾਂ 'ਚ ਰਹਿੰਦੇ ਵਿਦੇਸ਼ੀਆਂ ਲਈ ਆਸਾਨ ਹੋਇਆ ਪੀ.ਆਰ. ਲੈਣਾ <br/>

Ad Position 21
No active advertisement
ਅਜੀਤ ਡੈਸਕ 05-05-2026
ਟੋਰਾਂਟੋ, 4 ਮਈ (ਸਤਪਾਲ ਸਿੰਘ ਜÏਹਲ)-ਕੈਨੇਡਾ ਸਰਕਾਰ ਵਲੋਂ ਪੇਂਡੂ ਖੇਤਰਾਂ 'ਚ ਕਾਰੋਬਾਰੀਆਂ ਨੂੰ ਦਰਪੇਸ਼ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਵੱਡੇ ਸ਼ਹਿਰਾਂ ਤੋਂ ਬਾਹਰ ਇਲਾਕਿਆਂ 'ਚ ਰਹਿ ਕੇ ਵਰਕ ਪਰਮਿਟ ਨਾਲ ਕੰਮ ਕਰ ਰਹੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮÏਕਾ ਦਿੱਤਾ ਜਾ ਰਿਹਾ ਹੈ | ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਕਿ ਸਰਕਾਰ ਵਲੋਂ 33000 ਦੇ ਕਰੀਬ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦਾ ਮੰਤਵ ਦੇਸ਼ ਵਿਚ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਨਾ ਹੈ | ਮਿਲੀ ਜਾਣਕਾਰੀ ਅਨੁਸਾਰ ਟੋਰਾਂਟੋ, ਵੈਨਕੋਵਰ, ਕੈਲਗਰੀ ਵਰਗੇ ਵੱਡੇ ਸ਼ਹਿਰਾਂ ਤੋਂ ਦੂਰ ਨਿਰਧਾਰਿਤ ਖੇਤਰਾਂ ਵਿਚ ਰਹਿ ਕੇ ਬੀਤੇ ਦੋ ਸਾਲਾਂ ਦੇ ਵੱਧ ਸਮੇਂ ਤੋਂ ਕੰਮ ਕਰ ਰਹੇ ਵਿਦੇਸ਼ੀ ਨਾਗਰਿਕ ਪੱਕੇ ਕੀਤੇ ਜਾਣ ਲਈ ਮੁਢਲੇ ਤੌਰ 'ਤੇ ਯੋਗ ਹੋ ਸਕਦੇ ਹਨ | ਇਮੀਗ੍ਰੇਸ਼ਨ ਮੰਤਰਾਲੇ ਵਲੋਂ ਪੱਕੇ ਕੀਤੇ ਜਾ ਸਕਣ ਵਾਲੇ ਵਿਦੇਸ਼ੀ ਕਾਮਿਆਂ ਦੀ ਪਛਾਣ ਮÏਜੂਦ ਡੈਟਾ ਤੋਂ ਕੀਤੀ ਜਾਵੇਗੀ¢ ਉਨ੍ਹਾਂ ਦੱਸਿਆ ਕਿ ਮਕਾਨ ਉਸਾਰੀ, ਸਿਹਤ ਸੇਵਾਵਾਂ, ਕੰਪਿਊਟਰ ਤਕਨੀਕ ਆਦਿ ਨਾਲ ਸਬੰਧਿਤ ਕਿੱਤਿਆਂ ਦੇ ਕਾਮਿਆਂ ਨੂੰ ਪੱਕੇ ਹੋਣ ਦਾ ਮÏਕਾ ਸੌਖਿਆਂ ਮਿਲ ਜਾਵੇਗਾ ਕਿਉਂਕਿ ਟੀ.ਆਰ. ਟੂ ਪੀ.ਆਰ. (ਕੱਚੇ ਤੋਂ ਪੱਕੇ) ਕਰਨ ਦਾ ਪ੍ਰੋਗਰਾਮ ਉਨ੍ਹਾਂ ਕਿੱਤਿਆਂ ਨੂੰ ਪਹਿਲ ਦਵੇਗਾ ਜਿਨ੍ਹਾਂ ਵਿਚ ਕਾਮਿਆਂ ਦੀ ਘਾਟ ਹੈ | ਇਸ ਪ੍ਰੋਗਰਾਮ ਤਹਿਤ ਪੱਕੇ ਹੋਣ ਲਈ ਐਕਸਪ੍ਰੈਸ ਐਂਟਰੀ ਸਿਸਟਮ 'ਚ ਮÏਜੂਦ ਵਿਦੇਸ਼ੀਆਂ ਦੇ ਪ੍ਰੋਫਾਇਲ 'ਚ ਪ੍ਰੋਵਿੰਸ਼ੀਅਲ ਨਾਮੀਨੀ, ਐਗਰੀਫੂਡ ਪਾਇਲਟ ਤੇ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੋਣੇ ਜਰੂਰੀ ਹਨ, ਕਿਉਂਕਿ ਇਮੀਗ੍ਰੇਸ਼ਨ ਮੰਤਰਾਲੇ ਨੇ ਆਪਣੇ ਡੈਟਾ ਨਾਲ ਮੇਲ ਖਾਂਦੇ ਪ੍ਰੋਫਾਇਲ ਨੂੰ ਪੱਕੀ ਇਮੀਗ੍ਰੇਸ਼ਨ ਦੀ ਅਪਲੀਕੇਸ਼ਨ ਦੇਣ ਲਈ ਸੱਦਾ ਦਿੱਤਾ ਜਾਵੇਗਾ | ਉਪਰੋਕਤ ਸ਼ਰਤਾਂ ਪੂਰੀਆਂ ਕਰਨ ਦੇ ਨਾਲ ਅਰਜੀਕਰਤਾ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੋਣਾ ਚਾਹੀਦਾ ਤੇ ਟੈਕਸ ਦੀ ਕੋਈ ਦੇਣਦਾਰੀ ਬਕਾਇਆ ਨਹੀਂ ਹੋਣੀ ਚਾਹੀਦੀ¢ ਇਸੇ ਦÏਰਾਨ ਕੈਨੇਡਾ 'ਚ ਜਾ ਕੇ ਮੁਜ਼ਰਿਮ ਹੋਏ ਵਿਦੇਸ਼ੀਆਂ ਨੂੰ ਕੱਢੇ ਜਾਣ ਦਾ ਸਿਲਸਿਲਾ ਵੀ ਤੇਜੀ ਨਾਲ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਈ ਪਿੰਦਰਪਾਲ ਸਿੰਘ ਵਲੋਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਕਥਾ-ਵਿਚਾਰ <br/> ਅਗਲੀ ਖ਼ਬਰ ਮੁੰਬਈ ਦੀ ਲਖਨਊ 'ਤੇ ਸ਼ਾਨਦਾਰ ਜਿੱਤ <br/>
Ad Position 24