07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮੁੰਬਈ ਦੀ ਲਖਨਊ 'ਤੇ ਸ਼ਾਨਦਾਰ ਜਿੱਤ <br/>

Ad Position 21
No active advertisement
ਅਜੀਤ ਡੈਸਕ 05-05-2026

ਮੁੰਬਈ, 4 ਮਈ (ਏਜੰਸੀ)-ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐਲ ਮੈਚ 'ਚ ਮੁੰਬਈ ਨੇ ਲਖਨਊ ਨੂੰ 6 ਵਿਕਟਾਂ ਨਾਲ ਹਰਾਇਆ | ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਲਈ 229 ਦÏੜਾਂ ਦਾ ਟੀਚਾ ਰੱਖਿਆ | ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਲਖਨਊ ਨੇ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ ਕੁੱਲ 228 ਦÏੜਾਂ ਬਣਾਈਆਂ | ਇਸ ਮੈਚ ਵਿਚ ਲਖਨਊ ਦਾ ਬੱਲੇਬਾਜ਼ੀ ਪ੍ਰਦਰਸ਼ਨ ਸ਼ਾਨਦਾਰ ਸੀ | ਟੀਮ ਲਈ, ਨਿਕੋਲਸ ਪੂਰਨ ਸਭ ਤੋਂ ਵੱਧ ਸਕੋਰਰ ਰਿਹਾ, ਜਿਸਨੇ ਸਿਰਫ਼ 21 ਗੇਂਦਾਂ 'ਚ 63 ਦÏੜਾਂ ਬਣਾਈਆਂ | ਇਸ ਦੌਰਾਨ, ਮਿਸ਼ੇਲ ਮਾਰਸ਼ ਨੇ 25 ਗੇਂਦਾਂ 'ਚ 44 ਦੌੜਾਂ ਬਣਾਈਆਂ | ਹਿੰਮਤ ਸਿੰਘ 31 ਗੇਂਦਾਂ ਵਿਚ 40 ਦÏੜਾਂ ਬਣਾ ਕੇ ਅਜੇਤੂ ਰਿਹਾ ਜਦੋਂ ਕਿ ਏਡਨ ਮਾਰਕਰਾਮ 25 ਗੇਂਦਾਂ 'ਚ 31 ਦÏੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤਿਆ | ਮੁੰਬਈ ਲਈ, ਕੋਰਬਿਨ ਬੋਸ਼ ਨੇ ਦੋ ਵਿਕਟਾਂ ਲਈਆਂ, ਜਦੋਂ ਕਿ ਐਮ.ਐਮ. ਗਜ਼ਨਫਰ, ਵਿਲ ਜੈਕਸ ਅਤੇ ਰਘੂ ਸ਼ਰਮਾ ਨੇ ਇੱਕ-ਇੱਕ ਵਿਕਟ ਲਈ | ਮੁੰਬਈ ਦੀ ਸ਼ੁਰੂਆਤ ਵੀ ਬੇਹਦ ਸ਼ਾਨਦਾਰ ਰਹੀ | ਰਿਆਨ ਰਿਕਲਟਨ (83) ਤੇ ਰੋਹਿਤ ਸ਼ਰਮਾ ਵਿਚਕਾਰ ਪਹਿਲੀ ਵਿਕਟ ਲਈ 143 ਦÏੜਾਂ ਦੀ ਸਾਂਝੀਦਾਰੀ ਦੇਖਣ ਨੂੰ ਮਿਲੀ | ਰਿਕਲਟਨ ਦੇ ਆਉਟ ਹੋਣ ਤੋਂ ਬਾਅਦ ਰੋਹਿਤ ਵੀ 84 ਦੌੜਾਂ ਬਣਾਉਣ ਤੋਂ ਬਾਅਦ ਆਉਟ ਹੋਏ | ਜਿੱਤ ਦੇ ਬੇਹਦ ਨੇੜੇ ਪਹੁੰਚ ਕੇ ਮੁੰਬਈ ਨੇ ਤਿਲਕ ਵਰਮਾ (11) ਤੇ ਕਪਤਾਨ ਸੂਰਿਆਕੁਮਾਰ ਯਾਦਵ (12) ਦੀ ਵਿਕਟਾਂ ਗਵਾ ਲਈਆਂ | ਜਿਸ ਤੋਂ ਬਾਅਦ ਨਮਨ ਧੀਰ ਤੇ ਵਿਲ ਜੈਕਸ ਨੇ ਮੁੰਬਈ ਨੂੰ ਜਿੱਤ ਦਾ ਸਿਹਰਾ ਪਹਿਨਾਇਆ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦੇ ਪੇਂਡੂ ਖੇਤਰਾਂ 'ਚ ਰਹਿੰਦੇ ਵਿਦੇਸ਼ੀਆਂ ਲਈ ਆਸਾਨ ਹੋਇਆ ਪੀ.ਆਰ. ਲੈਣਾ <br/> ਅਗਲੀ ਖ਼ਬਰ ਸਮੁੰਦਰੀ ਜਹਾਜ਼ 'ਚ ਫੈਲਿਆ ਹੰਟਾਵਾਇਰਸ-3 ਮੌਤਾਂ
Ad Position 24