ਕੇਪ ਟਾਊਨ, 4 ਮਈ (ਏਜੰਸੀ)-ਐਟਲਾਂਟਿਕ ਮਹਾਸਾਗਰ ਵਿਚ ਇਕ ਕਰੂਜ਼ ਜਹਾਜ਼ 'ਤੇ ਚੂਹਿਆਂ ਤੋਂ ਪੈਦਾ ਹੋਣ ਵਾਲੇ ਵਾਇਰਲ ਇਨਫੈਕਸ਼ਨ (ਹੰਟਾਵਾਇਰਸ) ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਵਾਇਰਸ ਕਾਰਨ ਤਿੰਨ ਲੋਕਾਂ ਦੀ ਮÏਤ ਤੇ ਘੱਟੋ-ਘੱਟ ਤਿੰਨ ਹੋਰ ਦੇ ਬਿਮਾਰ ਹੋਣ ਦੀ ਖ਼ਬਰ ਹੈ | ਵਿਸ਼ਵ ਸਿਹਤ ਸੰਗਠਨ ਅਤੇ ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਇਸਦੀ ਪੁਸ਼ਟੀ ਕੀਤੀ | ਐਮਵੀ ਹੋਂਡੀਅਸ ਨਾਮ ਦਾ ਕਰੂਜ਼ ਜਹਾਜ਼ ਇਸ ਸਮੇਂ ਅਫਰੀਕੀ ਦੇਸ਼ ਕੇਪ ਵਰਡੇ ਦੀ ਰਾਜਧਾਨੀ ਪ੍ਰਾਆ ਵਿਚ ਖੜ੍ਹੈ ਹੈ | ਯਾਤਰੀਆਂ ਨੂੰ ਅਜੇ ਤੱਕ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ | ਇਹ ਫੈਸਲਾ ਲਾਗ ਫੈਲਣ ਦੇ ਜੋਖਮ ਨੂੰ ਰੋਕਣ ਲਈ ਲਿਆ ਗਿਆ | ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਜਹਾਜ਼ 'ਤੇ ਸਵਾਰ 6 ਲੋਕਾਂ ਵਿਚ ਲਾਗ ਦੇ ਅਨੁਕੂਲ ਲੱਛਣ ਦਿਖਾਈ ਦਿੱਤੇ | ਇਨ੍ਹਾਂ ਵਿੱਚੋਂ ਇਕ ਮਾਮਲੇ ਦੀ ਪ੍ਰਯੋਗਸ਼ਾਲਾ ਜਾਂਚ ਦੁਆਰਾ ਪੁਸ਼ਟੀ ਕੀਤੀ ਗਈ ਹੈ |