07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬਲੋਚ ਹਮਲਿਆਂ ਨਾਲ ਖ਼ਤਰੇ 'ਚ ਪਿਆ 'ਰੇਕੋ ਡਿਕ ਮਾਈਨਿੰਗ ਪ੍ਰੋਜੈਕਟ' <br/>

Ad Position 21
No active advertisement
ਅਜੀਤ ਡੈਸਕ 05-05-2026
ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਅਣਵਰਤੇ ਤਾਂਬੇ ਅਤੇ ਸੋਨੇ ਦੇ ਭੰਡਾਰਾਂ 'ਚੋਂ ਇਕ ਮੰਨੇ ਜਾਂਦੇ 'ਰੇਕੋ ਡਿਕ ਪ੍ਰੋਜੈਕਟ' ਨੂੰ ਬਲੋਚ ਵਿਦ੍ਰੋਹੀਆਂ ਦੇ ਲਗਾਤਾਰ ਹੋ ਰਹੇ ਹਮਲਿਆਂ ਨੇ ਖ਼ਤਰੇ 'ਚ ਪਾ ਦਿੱਤਾ ਹੈ | ਮੀਡੀਆ ਰਿਪੋਰਟਾਂ ਅਨੁਸਾਰ ਇਸ ਪ੍ਰੋਜੈਕਟ ਦੀ ਕੀਮਤ ਲਗਭਗ 7.7 ਅਰਬ ਡਾਲਰ ਹੈ | ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਦੇ ਹਥਿਆਰਬੰਦ ਲੜਾਕਿਆਂ ਵਲੋਂ ਸੂਬੇ 'ਚ ਬੈਂਕਾਂ, ਪੁਲਿਸ ਸਟੇਸ਼ਨਾਂ, ਜੇਲ੍ਹਾਂ ਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ 'ਰੇਕੋ ਡਿਕ ਮਾਈਨਿੰਗ ਪ੍ਰੋਜੈਕਟ' ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਇਨ੍ਹਾਂ ਹਮਲਿਆਂ ਤੋਂ ਬਾਅਦ ਅਕਸਰ ਰੇਕੋ ਡਿਕ ਸਾਈਟ ਵੱਲ ਜਾਣ ਵਾਲੀਆਂ ਸੜਕਾਂ ਕਈ-ਕਈ ਦਿਨਾਂ ਲਈ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਕਾਰਜਾਂ 'ਚ ਵਿਘਨ ਪੈ ਰਿਹਾ ਹੈ | 'ਰੇਕੋ ਡਿਕ ਮਾਈਨਿੰਗ ਪ੍ਰੋਜੈਕਟ' ਨੂੰ ਅਮਰੀਕਾ ਤੇ ਪਾਕਿਸਤਾਨ ਵਿਚਕਾਰ ਇਕ ਮੁੱਖ ਆਰਥਿਕ ਭਾਈਵਾਲੀ ਮੰਨਿਆ ਜਾਂਦਾ ਹੈ | ਅਮਰੀਕਾ ਨੇ ਇਸ ਪ੍ਰੋਜੈਕਟ 'ਚ ਲਗਭਗ 1.3 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ, ਜਦੋਂ ਕਿ ਕੁੱਲ ਨਿਵੇਸ਼ 2 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ | ਕੈਨੇਡਾ ਦੀ ਬੈਰਿਕ ਮਾਈਨਿੰਗ ਕੰਪਨੀ ਨੇ ਸੁਰੱਖਿਆ ਚਿੰਤਾਵਾਂ ਕਾਰਨ ਪ੍ਰੋਜੈਕਟ ਨੂੰ ਹੌਲੀ ਕਰ ਦਿੱਤਾ ਹੈ ਤੇ ਸਾਲ 2027 ਤੱਕ ਦੇਰੀ ਦਾ ਪ੍ਰਸਤਾਵ ਰੱਖਿਆ ਹੈ | ਮਾਹਿਰਾਂ ਦੇ ਅਨੁਸਾਰ ਜੇਕਰ 'ਰੇਕੋ ਡਿਕ ਪ੍ਰੋਜੈਕਟ' ਪ੍ਰਭਾਵਿਤ ਹੁੰਦਾ ਹੈ ਤਾਂ ਅਮਰੀਕਾ-ਪਾਕਿ ਸਾਂਝੇਦਾਰੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ |


Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੀਆਂ 136 ਕੌਂਸਲਾਂ ਤੇ ਸਥਾਨਿਕ ਅਥਾਰਟੀਆਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਧਿਰਾਂ ਸਰਗਰਮ -ਲੰਡਨ ਦੀਆਂ 32... ਅਗਲੀ ਖ਼ਬਰ ਯੂ.ਏ.ਈ. 'ਚ ਡਰੋਨ ਹਮਲੇ ਕਾਰਨ 3 ਭਾਰਤੀ ਜ਼ਖਮੀ
Ad Position 24