03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਲਬਰਟਾ ਸਰਕਾਰ ਵੱਲੋਂ ਮਈ ਦੇ ਦੂਜਾ ਹਫ਼ਤੇ ਨੂੰ 'ਡਰੱਗ ਅਵੇਅਰਨਸ ਵੀਕ' ਵਜੋਂ ਮਨਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 12-05-2026
ਕੈਲਗਰੀ, 11 ਮਈ (ਜਸਜੀਤ ਸਿੰਘ ਧਾਮੀ)-ਡਰੱਗ ਅਵੇਅਰਨਸ ਫਾਉਂਡੇਸ਼ਨ ਕੈਲਗਰੀ ਵੱਲੋਂ ਸਾਲਾਨਾ ਨਸ਼ਾ ਜਾਗਰੂਕਤਾ ਵਾਕ ਤੇ ਟਾਕ ਪ੍ਰੋਗਰਾਮ ਕਰਵਾਇਆ ਗਿਆ | ਇਹ ਵਾਕ ਫਾਉਂਡੇਸ਼ਨ ਦੇ ਸੰਚਾਲਕ ਬਲਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਕੱਢੀ ਗਈ | ਜਿਸ 'ਚ ਕਮਿਉਨਟੀ ਸਮੇਤ ਕਈ ਮੋਹਤਵਾਰ ਵਿਅਕਤੀਆਂ ਨੇ ਹਿੱਸਾ ਲਿਆ | ਇਸ ਸਮੇਂ ਆਏ ਲੋਕਾਂ ਦੀ ਰਜਿਸਟ੍ਰੇਸ਼ਨ ਕਰਨ ਉਪਰੰਤ 5 ਕਿਲੋਮੀਟਰ ਦੀ ਵਾਕ ਸ਼ੁਰੂ ਕੀਤੀ ਗਈ | ਇਸ ਮੌਕੇ 'ਤੇ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਵੱਲੋਂ ਕੈਬਨਿਟ ਮੰਤਰੀ ਮਿੱਕੀ ਐਮਰੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਸਮੇਂ ਪਿਛਲੇ ਲੰਮੇ ਸਮੇਂ ਤੋਂ ਪ੍ਰਬੰਧਕਾਂ ਵੱਲੋਂ ਉਠਾਈ ਮੰਗ ਨੂੰ ਅਮਲੀ ਰੂਪ ਦਿੰਦੇ ਹੋਏ ਮਿੱਕੀ ਐਮਰੀ ਨੇ ਅਲਬਰਟਾ ਸਰਕਾਰ ਤੇ ਡੈਨੀਅਲ ਸਮਿੱਥ ਵੱਲੋਂ ਹਰ ਸਾਲ ਮਈ ਮਹੀਨੇ ਦਾ ਦੂਜਾ ਹਫ਼ਤਾ ਸਰਕਾਰੀ ਤੌਰ 'ਤੇ 'ਡਰੱਗ ਅਵੇਅਰਨਸ ਵੀਕ' ਮਨਾਉਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਕੌਂਸਲਰ ਰਾਜ ਧਾਲੀਵਾਲ ਨੇ ਕੈਲਗਰੀ ਮੇਅਰ ਜੈਮੀ ਫਰਕਸ ਤੇ ਸਿਟੀ ਆਫ਼ ਕੈਲਗਰੀ ਵੱਲੋਂ ਵੀ ਮਈ ਮਹੀਨੇ ਦਾ ਦੂਜਾ ਹਫ਼ਤਾ 'ਡਰੱਗ ਅਵੇਅਰਨਸ ਵੀਕ' ਮਨਾਉਣ ਦਾ ਐਲਾਨ ਕੀਤਾ | ਇਸ ਚੰਗੇ ਕਾਰਜ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ, ਜੋ ਪਿੱਛਲੇ ਤਕਰੀਬਨ 20 ਸਾਲਾਂ ਤੋਂ ਇਹ ਉਪਰਾਲਾ ਕਰ ਰਹੇ ਹਨ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ, ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ, ਰਾਜ ਧਾਲੀਵਾਲ ਕੌਂਸਲਰ, ਹਰਦਿਆਲ ਸਿੰਘ ਹੈਪੀ ਮਾਨ, ਵਿਧਾਇਕ ਪਰਮੀਤ ਸਿੰਘ ਬੋਪਾਰਾਏ, ਗੁਰਿੰਦਰ ਸਿੰਘ ਬਰਾੜ ਵਿਧਾਇਕ ਵੀ ਸ਼ਾਮਲ ਹੋਏ | ਜਿਨ੍ਹਾਂ ਇਸ ਚੰਗੇ ਕਾਰਜ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਇਸ ਸਮੇਂ ਜਤਿੰਦਰ ਸਿੰਘ ਤਤਲਾ, ਹਰਚਰਨ ਸਿੰਘ ਪਰਹਾਰ, ਮਾਸਟਰ ਤਰਸੇਮ ਸਿੰਘ ਪਰਹਾਰ, ਸੁਖਰਾਮ ਸਿੰਘ ਸੰਧੂ, ਹਰਜੀਤ ਸਿੰਘ ਸਰੋਆ, ਡਾਕਟਰ ਪ੍ਰਭਜੋਤ ਕੌਰ, ਅਮਨਜੋਤ ਸਿੰਘ ਪੰਨੂ, ਪਰਦੀਪ ਸਿੰਘ ਬੋਪਾਰਾਏ, ਸੰਤ ਸਿੰਘ ਧਾਲੀਵਾਲ, ਰਿਸ਼ੀ ਨਾਗਰ ਤੇ ਹੋਰ ਬਹੁਤ ਸਾਰੇ ਹਾਜ਼ਰ ਸਨ | ਇਸ ਸਮੇਂ ਫਾਉਂਡੇਸ਼ਨ ਦੇ ਸੰਚਾਲਕ ਬਲਵਿੰਦਰ ਸਿੰਘ ਕਾਹਲੋਂ ਨੇ ਗੱਲਬਾਤ ਕਰਦਿਆ ਫਾਉਂਡੇਸ਼ਨ ਵੱਲੋ ਹੁਣ ਕੀਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਮੇਰੀ ਕਮਿਉਨਟੀ ਨੂੰ ਅਪੀਲ ਹੈ ਕਿ ਆਪਣੇ ਬੱਚਿਆ ਸਮੇਤ ਇਹੋ ਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਜ਼ਰੂਰ ਲਿਆ ਕਰਨ ਤਾਂ ਜੋ ਬੱਚਿਆ ਨੂੰ ਨਸ਼ਿਆਂ ਕਰਕੇ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਮਿਲ ਸਕੇ | ਅਖੀਰ 'ਚ ਬਲਵਿੰਦਰ ਸਿੰਘ ਕਾਹਲੋ ਨੇ ਆਏ ਸਾਰਿਆ ਦਾ ਧੰਨਵਾਦ ਕੀਤਾ | ਇਸ ਸਮੇਂ ਕਰਵਾਏ ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਸਿੱਧੂ ਹੁਰਾਂ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਇਨਕਲਾਬੀ ਸਾਹਿਤਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ <br/> ਅਗਲੀ ਖ਼ਬਰ ਇਟਲੀ ਵੋਟਾਂ 2026-ਆਰਜੀਨਿਆਨੋ ਦੇ ਮੇਅਰ ਦੇ ਆਹੁਦੇ ਦੇ ਉਮੀਦਵਾਰ ਏਨਰੀਕੋ ਮਾਰਸੀਗਾਗਲੀਆ ਦੁਆਰਾ ਕਿਆਂਪੋ ਗੁਰਦੁਆਰਾ ਸਾਹ...
Ad Position 24