13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੜਕ ਹਾਦਸੇ 'ਚ ਭਾਰਤੀ ਵਿਦਿਆਰਥਣ ਦੀ ਮੌਤ

Ad Position 21
No active advertisement
ਅਜੀਤ ਡੈਸਕ 21-05-2026
ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ)-ਸੜਕ ਹਾਦਸੇ ਵਿਚ 25 ਸਾਲਾ ਇਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਜਦਕਿ 6 ਹੋਰ ਜ਼ਖਮੀ ਹੋ ਗਏ | ਪੁਲਿਸ ਅਨੁਸਾਰ ਇਹ ਹਾਦਸਾ ਦੇਰ ਰਾਤ ਲੇਕ ਕਾਊਾਟੀ, ਇੰਡਿਆਨਾ ਵਿਚ ਕਰਾਊਨ ਪੋਆਇੰਟ ਨੇੜੇ ਇੰਟਰਸਟੇਟ 65 ਦੇ ਨਾਲ ਵਾਪਰਿਆ | ਅਧਿਕਾਰੀਆਂ ਨੇ ਮਿ੍ਤਕ ਭਾਰਤੀ ਵਿਦਿਆਰਥਣ ਦੀ ਪਛਾਣ ਨਵਿਆ ਗਦੂਸੂ ਵਜੋਂ ਕੀਤੀ ਹੈ | ਜਾਂਚਕਾਰਾਂ ਅਨੁਸਾਰ ਲਾਲ ਰੰਗ ਦੀ ਇਕ ਮਿੰਨੀ ਵੈਨ ਵਿਚ 7 ਬਾਲਗ ਸਫਰ ਕਰ ਰਹੇ ਸਨ ਤੇ ਜਿਸ ਸਮੇ ਹਾਦਸਾ ਵਾਪਰਿਆ ਵੈਨ 10-15 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਹੁਤ ਹÏਲੀ ਚੱਲ ਰਹੀ ਸੀ | ਪਿਛੇ ਤੋਂ ਇਕ ਤੇਜ ਰਫਤਾਰ ਕਾਰ ਵੈਨ ਦੇ ਖੱਬੇ ਪਾਸੇ ਵੱਜੀ ਜਿਸ ਦੇ ਸਿੱਟੇ ਵਜੋਂ ਵੈਨ ਇਕ ਖੱਡ ਵਿੱਚ ਜਾ ਡਿੱਗੀ | ਜਾਂਚਕਾਰਾਂ ਅਨੁਸਾਰ ਮਿੰਨੀਵੈਨ ਦੀਆਂ ਕੇਵਲ 2 ਹੀ ਸੀਟਾਂ ਸਨ ਤੇ ਬਾਕੀ 5 ਜਣੇ ਅੰਬਾਂ ਦੇ ਡੱਬਿਆਂ ਉਪਰ ਬੈਠੇ ਸਨ ¢

Ad Position 22
No active advertisement
ਪਿਛਲੀ ਖ਼ਬਰ ਸੁਖਬੀਰ, ਹਰਸਿਮਰਤ, ਰਾਜਾ ਵੜਿੰਗ ਤੇ ਖੁੱਡੀਆਂ ਨੇ ਦਿੱਤੀ ਵਧਾਈ ਅਗਲੀ ਖ਼ਬਰ ਐਡਮਿੰਟਨ 'ਚ ਸਜਾਇਆ ਗਿਆ ਨਗਰ ਕੀਰਤਨ
Ad Position 24