13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਐਡਮਿੰਟਨ 'ਚ ਸਜਾਇਆ ਗਿਆ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 21-05-2026
ਐਡਮਿੰਟਨ, 20 ਮਈ (ਦਰਸ਼ਨ ਸਿੰਘ ਜਟਾਣਾ)-ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 26ਵਾਂ ਸਲਾਨਾ ਵਿਸਾਖੀ ਨਗਰ ਕੀਰਤਨ ਐਡਮਿੰਟਨ 'ਚ ਸਜਾਇਆ ਗਿਆ | ਸੁੰਦਰ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਮਿਲਵਰਡ ਤੋਂ ਆਰੰਭ ਹੋਇਆ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਜਿਵੇਂ ਨਗਰ ਕੀਰਤਨ ਅੱਗੇ ਵੱਧਦਾ ਗਿਆ ਸੰਗਤ ਵਿਚ ਵੀ ਵਾਧਾ ਹੁੰਦਾ ਦਿਖਾਈ ਦਿੱਤਾ | ਇਸ ਵਾਰ ਵੱਡੀ ਗਿਣਤੀ 'ਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ | ਪੁਲਿਸ ਵੱਲੋਂ ਜਾਰੀ ਕੀਤੀ ਸੂਚਨਾ ਅਨੁਸਾਰ ਇਸ ਦੌਰਾਨ ਤਿੰਨ ਬੱਚੇ ਵੀ ਘੁੰਮ ਹੋਏ ਪਰ ਜਲਦੀ ਹੀ ਉਹਨਾਂ ਦੇ ਮਾਪਿਆਂ ਦੀ ਤਲਾਸ਼ ਕਰਕੇ ਉਹਨਾਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ | ਇਸ ਤੋਂ ਇਲਾਵਾ ਮੈਡੀਕਲ ਦੀ ਮੁੱਢਲੀ ਸਹਾਇਤਾ ਵਲੋਂ ਵੀ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਤੇ ਇਸ ਵਾਰ ਵੱਡੀ ਤਬਦੀਲੀ ਇਹ ਸੀ ਕਿ ਨਗਰ ਕੀਰਤਨ ਨੂੰ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਗੁਰਦੁਆਰਾ ਸਾਹਿਬ ਤੱਕ ਕਿਸੇ ਵੀ ਜਗ੍ਹਾ ਤੇ ਨਹੀਂ ਰੋਕਿਆ ਗਿਆ | ਇਸ ਸਮੇਂ ਨੌਜਵਾਨਾਂ ਨੇ ਵੀ ਗਤਕੇ ਦੇ ਜÏਹਰ ਦਿਖਾਏ | ਹਰ ਵਾਰ ਦੀ ਤਰ੍ਹ ਲੰਗਰ ਵਰਤਾਏ ਗਏ ਤੇ ਨਗਰ ਕੀਰਤਨ ਸ਼ਾਮ 6 ਵਜੇ ਗੁਰੂ ਘਰ ਪੁੱਜਾ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਭਾਰਤੀ ਵਿਦਿਆਰਥਣ ਦੀ ਮੌਤ ਅਗਲੀ ਖ਼ਬਰ 'ਕੈਨੇਡਾ ਲਿਟਰੇਚਰ ਸੰਸਥਾ' ਵੱਲੋਂ ਕਰਵਾਇਆ ਬਹੁ ਭਾਸ਼ਾਈ ਸਾਹਿਤਕ ਸਮਾਗਮ
Ad Position 24