13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

'ਕੈਨੇਡਾ ਲਿਟਰੇਚਰ ਸੰਸਥਾ' ਵੱਲੋਂ ਕਰਵਾਇਆ ਬਹੁ ਭਾਸ਼ਾਈ ਸਾਹਿਤਕ ਸਮਾਗਮ

Ad Position 21
No active advertisement
ਅਜੀਤ ਡੈਸਕ 21-05-2026
ਟੋਰਾਂਟੋ, 20 ਮਈ (ਹਰਜੀਤ ਸਿੰਘ ਬਾਜਵਾ) 'ਕੈਨੇਡਾ ਲਿਟਰੇਚਰ ਫੈਸਟੀਵਲ' ਸੰਸਥਾ ਵੱਲੋਂ ਬੀਤੇ ਦਿਨੀ ਮਿਸੀਸਾਗਾ ਦੇ ਸੰਪਰਦਾਇਆ ਡਾਂਸ ਥੀਏਟਰ ਵਿੱਚ ਤਿੰਨ ਦਿਨਾਂ ਬਹੁ-ਭਾਸ਼ਾਈ ਸਾਹਿਤਕ ਸਾਮਾਗਮ ਕਰਵਾਇਆ ਗਿਆ,ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਹੋਏ ਇਸ ਸਮਾਗਮ ਵਿੱਚ ਹਿੰਦੀ, ਉਰਦੂ, ਗੁਜਰਾਤੀ, ਬੰਗਾਲੀ, ਉੜੀਆ, ਤਾਮਿਲ, ਕੰਨੜ, ਪੰਜਾਬੀ ਆਦਿ ਭਾਸ਼ਾਵਾਂ ਦੇ ਕਵੀਆਂ ਨੇ ਹਿੱਸਾ ਲੈ ਕੇ ਇਸ ਸਮਾਗਮ ਨੂੰ ਬਹੁ ਭਾਸ਼ਾਈ ਫੁੱਲਾਂ ਦਾ ਖੂਬਸੂਰਤ ਗੁਲਦਸਤਾ ਬਣਾ ਕੇ ਪੇਸ਼ ਕੀਤਾ |ਭਾਂਵੇਂ ਕਿ ਹਰ ਇੱਕ ਭਾਸ਼ਾ ਦੇ ਲੇਖਕ ਅਤੇ ਬੁਲਾਰੇ ਨੇ ਆਪਣੀ ਬੋਲੀ ਅਤੇ ਆਪਣੀਆਂ ਸਾਹਿਤਕ ਵੰਨਗੀਆਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਪਰ ਪੰਜਾਬੀ ਬੋਲੀ ਦਾ ਆਪਣਾ ਵੱਖਰਾ ਹੀ ਅੰਦਾਜ਼ ਸੀ ਜਿਸ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਖੁਸ਼ਬੂ ਨੇ ਹਰ ਇੱਕ ਦਾ ਮਨ ਮੋਹ ਲਿਆ |ਇਸ ਸਮਾਗਮ ਦੇ ਪੰਜਾਬੀ ਹਿੱਸੇ ਵਿੱਚ ਕਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਨੇ ਸਭ ਨੂੰ ਜੀ ਆਇਆਂ ਆਖਿਆ ਉਪਰੰਤ ਡਾ.ਜਗਮੋਹਨ ਸਿੰਘ ਸੰਘਾ ਵੱਲੋਂ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਅਤੇ ਬੜੇ ਸੁੱਚੱਜੇ ਢੰਗ ਨਾਲ ਹਰ ਇੱਕ ਨੂੰ ਪੇਸ਼ ਕੀਤਾ |ਸਮਾਗਮ ਦੌਰਾਨ ਜਿੱਥੇ ਪੰਜਾਬੀ ਗੀਤ,ਗ਼ਜ਼ਲ ਅਤੇ ਕਵਿਤਾ ਦਾ ਰੰਗ ਭਾਰੂ ਰਿਹਾ ਉੱਥੇ ਹੀ ਇਕਬਾਲ ਬਰਾੜ, ਮਕਸੂਦ ਚੌਧਰੀ,ਸੁਰਿੰਦਰ ਸੂਰ, ਜੱਸੀ ਭੁੱਲਰ,ਕੁਲ ਦੀਪ ਆਹਲੂਵਾਲੀਆ,ਉਜ਼ਮਾ ਮਹਿਮੂਦ,ਅਬਦੁਲ ਹਮੀਦ ਹਮੀਦੀ,ਭੁਪਿੰਦਰ ਦੂਲੇ,ਮਲਵਿੰਦਰ,ਸੁਖਚਰਨਜੀਤ ਗਿੱਲ,ਸਾਜ਼ੀਆ ਆਲਮ ਸਾਜ਼ੀ,ਰਾਜਕੁਮਾਰ ਓਸ਼ੋਰਾਜ,ਗੁਰਦਾਸ ਥਾਬਲ,ਹਰਸਿਮਰਤ ਪੰਧੇਰ,ਗੁਰਦੇਵ ਚੌਹਾਨ,ਹਜ਼ਰਤ ਸ਼ਾਮ,ਬਸ਼ੱਰਤ ਰਿਹਾਨ, ਪਰਮਜੀਤ ਢਿੱਲੋਂ, ਸੁਰਿੰਦਰਜੀਤ ਕੌਰ, ਹਰਦਿਆਲ ਸਿੰਘ ਝੀਤਾ, ਅਰਵਿੰਦਰਜੀਤ ਪੰਧੇਰ, ਬੌਬੀ ਪੰਧੇਰ, ਗਿਆਨ ਸਿੰਘ ਦਰਦੀ,ਹਰਮੇਸ਼ ਜੀਦੋਵਾਲ, ਮਲੂਕ ਸਿੰਘ ਕਾਹਲੋਂ, ਦਰਸ਼ਨ ਸਿੰਘ ਸਿੱਧੂ,ਰਾਸ਼ੀਦ ਨਦੀਮ,ਹਰਭਜਨ ਕੌਰ ਗਿੱਲ,ਭੁਪਿੰਦਰ ਭੂਪੀ,ਤਨਵੀਰ ਸਿੰਘ, ਤਲਵਿੰਦਰ ਮੰਡ,ਸੁਖਦੇਵ ਸਿੰਘ ਝੰਡ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਆਈ ਜਦੋਂ ਕਿ ਇਸ ਮੌਕੇ ਕਿ੍ਪਾਲ ਸਿੰਘ ਪੰਨੂੰ, ਬਲਰਾਜ ਚੀਮਾ, ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਪ੍ਰੋ. ਸਿਕੰਦਰ ਸਿੰਘ ਗਿੱਲ,ਡਾ. ਕੇਵਲ ਸਿੰਘ ਸੁਖੀਜਾ, ਕਰਨੈਲ ਸਿੰਘ ਮਰਵਾਹਾ, ਸ਼ਮਸ਼ੇਰ ਸਿੰਘ,ਸੁਜਾਨ ਸਿੰਘ ਸੁਜਾਨ, ਹਰਜਿੰਦਰ ਸਿੰਘ ਭਸੀਨ,ਭੁਪਿੰਦਰ ਭੋਡੇ,ਧਰਮਪਾਲ, ਗੋਪਾਲ ਬਘੇਲ,ਸੰਦੀਪ ਤਿਆਗੀ,ਅਮਰਜੀਤ ਭੁੱਲਰ, ਕਰਨਜੀਤ ਸਿੰਘ,ਪਤਵੰਤ ਕੌਰ ਪੰਨੂੰ, ਨਵਜੋਤ ਕੌਰ,ਸੁਖਵਿੰਦਰ ਕੌਰ, ਰੂਬੀ ਕਰਤਾਰਪੁਰੀ,ਪ੍ਰਸ਼ੋਤਮ ਸਿੰਘ ਅਤੇ ਬਿਕਰਮਜੀਤ ਸਿੰਘ ਗਿੱਲ ਆਦਿ ਵੀ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਐਡਮਿੰਟਨ 'ਚ ਸਜਾਇਆ ਗਿਆ ਨਗਰ ਕੀਰਤਨ ਅਗਲੀ ਖ਼ਬਰ ਭਾਰਤ-ਅਮਰੀਕਾ ਸਬੰਧ ਅਹਿਮ ਮੋੜ 'ਤੇ-ਅਮਰੀਕੀ ਸੰਸਦ ਮੈਂਬਰ <br/>
Ad Position 24