13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਭਾਰਤ-ਅਮਰੀਕਾ ਸਬੰਧ ਅਹਿਮ ਮੋੜ 'ਤੇ-ਅਮਰੀਕੀ ਸੰਸਦ ਮੈਂਬਰ <br/>

Ad Position 21
No active advertisement
ਅਜੀਤ ਡੈਸਕ 21-05-2026
ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ)-ਸੀਨੀਅਰ ਅਮਰੀਕੀ ਸੰਸਦ ਮੈਂਬਰਾਂ, ਕੂਟਨੀਤਿਕਾਂ ਤੇ ਨੀਤੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ-ਅਮਰੀਕਾ ਸਬੰਧ ਅਹਿਮ ਮੋੜ 'ਤੇ ਹਨ ਤੇ ਉਹ ਦੋਨਾਂ ਦੇਸ਼ਾਂ ਵਿਚਾਲੇ ਰਖਿਆ, ਤਕਨੀਕ ਤੇ ਆਰਥਕ ਖੇਤਰ ਵਿੱਚ ਮਜਬੂਤ ਸਬੰਧਾਂ ਦਾ ਸਮਰਥਨ ਕਰਦੇ ਹਨ¢ ਯੂ ਐਸ-ਇੰਡਿਆ ਫਰੈਂਡਸ਼ਿੱਪ ਕÏਾਸਲ ਦੁਆਰਾ ਅਯੋਜਿਤ ਸਲਾਨਾ ਕੈਪੀਟਲ ਹਿੱਲ ਸੰਮੇਲਣ ਵਿਚ ਬੋਲਦਿਆਂ ਆਗੂਆਂ ਨੇ ਵਪਾਰ ਖੇਤਰ ਵਿੱਚ ਤਨਾਅ, ਵੀਜਾ ਪਾਬੰਦੀਆਂ ਤੇ ਰਣਨੀਤਿਕ ਬੇਯਕੀਨੀ ਉਪਰ ਚਿੰਤਾ ਪ੍ਰਗਟ ਕਰਦਿਆਂ ਜੋਰ ਦਿੱਤਾ ਕਿ ਦੁਪਾਸੜ ਸਬੰਧਾਂ ਬਾਰੇ ਭਵਿੱਖੀ ਰਣਨੀਤੀ ਨਿਗਰ ਹੋਣੀ ਚਾਹੀਦੀ ਹੈ¢ ਰਿਪਬਲੀਕਨ ਸੈਨੇਟਰ ਸਟੀਵ ਡੇਨਸ ਜੋ ਸੈਨਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਤੇ ਵਿੱਤੀ ਕਮੇਟੀ ਦਾ ਮੈਂਬਰ ਹੈ, ਨੇ ਕਿਹਾ ਕਿ ਭਾਰਤ , ਅਮਰੀਕਾ ਦਾ ਸਭ ਤੋਂ ਵਧ ਮਹੱਤਵਪੂਰਨ ਭੂ-ਰਾਜਨੀਤਿਕ ਭਾਈਵਾਲ ਹੈ ਤੇ ਦੋਨਾਂ ਦੇਸ਼ਾਂ ਵਿਚਾਲੇ ਸਬੰਧਾਂ ਵਿੱਚ ਭਰੋਸੇ ਦੀ ਲੋੜ ਹੈ¢ ਉਨਾਂ ਨੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ਲਟਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਦਿੱਲਾਂ ਵਿੱਚ ਭਰੋਸਾ ਹੁੰਦਾ ਹੈ ਤਾਂ ਸਭ ਕੁਝ ਚੰਗਾ ਵਾਪਰਦਾ ਹੈ ਤੇ ਜਦੋਂ ਦਿੱਲਾਂ ਵਿੱਚ ਭਰੋਸਾ ਨਹੀਂ ਹੁੰਦਾ ਤਾਂ ਅਜਿਹਾ ਨਹੀਂ ਹੁੰਦਾ¢ ਕਾਂਗਰਸ ਮੈਂਬਰ ਆਰ ਓ ਖੰਨਾ ਨੇ ਕਿਹਾ ਕਿ ਭਾਈਵਾਲੀ ਸੀਮਿਤ ਭੂ-ਰਾਜਸੀ ਹਿੱਤਾਂ ਦੀ ਬਜਾਏ ਲੋਕਤੰਤਰ ਕਦਰਾਂ -ਕੀਮਤਾਂ ਵਿਚ ਹੋਣੀ ਚਾਹੀਦੀ ਹੈ¢ ਡੈਮੋਕਰੈਟਿਕ ਕਾਂਗਰਸ ਮੈਂਬਰ ਡੇਬੋਰਾਹ ਰੋਸ ਨੇ ਕਿਹਾ ਕਿ ਦੋਨਾਂ ਦੇਸ਼ਾਂ ਦੇ ਭਵਿੱਖ ਦੇ ਸਬੰਧਾਂ ਵਿਚਾਲੇ ਸਿੱਖਿਆ ਵਟਾਂਦਰੇ 'ਤੇ ਧਿਆਨ ਕੇਂਦਿ੍ਤ ਹੋਣਾ ਚਾਹੀਦਾ ਹੈ¢ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਸਿੱਖਿਆ ਤੇ ਖੋਜ ਦੇ ਕੰਮ ਜਾਰੀ ਰੱਖਣੇ ਚਾਹੀਦੇ ਹਨ¢ ਭਾਰਤ ਦੇ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਵਰਮਾ ਨੇ ਸੁਚੇਤ ਕੀਤਾ ਕਿ ਮÏਜੂਦਾ ਤਨਾਅ ਨੇ ਦੋਨਾਂ ਦੇਸ਼ਾਂ ਦੇ ਸਬੰਧਾਂ ਵਿੱਚ ਕਮਜੋਰੀਆਂ ਨੂੰ ਉਜਾਗਰ ਕੀਤਾ ਹੈ¢ ਵਿਦਿਆਰਥੀ ਵੀਜਿਆਂ ਵਿਚ ਗਿਰਾਵਟ ਆਈ ਹੈ, ਭਾਰਤ ਵਿਰੋਧੀ ਜਜ਼ਬਾਤ ਪੈਦਾ ਹੋਏ ਹਨ ਤੇ ਟੈਰਿਫ ਸਬੰਧੀ ਝਗੜਾ ਪੈਦਾ ਹੋਇਆ ਹੈ¢ ਕਾਂਗਰਸ ਮੈਂਬਰ ਐਮੀ ਬੇਰਾ ਸਮੇਤ ਹੋਰ ਬੁਲਾਰਿਆਂ ਨੇ ਭਾਰਤ-ਅਮਰੀਕਾ ਸਬੰਧਾਂ ਦੀ ਅਹਿਮੀਅਤ ਉਪਰ ਜੋਰ ਦਿੰਦਿਆਂ ਭਵਿੱਖ ਵਿੱਚ ਸਬੰਧ ਮਜਬੂਤ ਹੋਣ ਦੀ ਆਸ ਪ੍ਰਗਟਾਈ¢






Ad Position 22
No active advertisement
ਪਿਛਲੀ ਖ਼ਬਰ 'ਕੈਨੇਡਾ ਲਿਟਰੇਚਰ ਸੰਸਥਾ' ਵੱਲੋਂ ਕਰਵਾਇਆ ਬਹੁ ਭਾਸ਼ਾਈ ਸਾਹਿਤਕ ਸਮਾਗਮ ਅਗਲੀ ਖ਼ਬਰ 'ਸ਼ਹੀਦ ਮਦਨ ਲਾਲ ਢੀਂਗਰਾ ਸ਼ਹੀਦੀ ਸਮਾਰਕ' ਵਿਖੇ ਸਥਾਪਿਤ ਕੀਤਾ ਗਿਆ ਨਵਾਂ ਬੁੱਤ <br/>
Ad Position 24