13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਜੌਹਨ ਸਵਿੰਨੀ ਮੁੜ ਸਕਾਟਲੈਂਡ ਪਹਿਲੇ ਮੰਤਰੀ ਬਣੇ

Ad Position 21
No active advertisement
ਅਜੀਤ ਡੈਸਕ 21-05-2026

ਗਲਾਸਗੋ, 20 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਜੌਹਨ ਸਵਿੰਨੀ ਜੋ ਕਿ ਮਈ 2024 'ਚ ਪਹਿਲੀ ਵਾਰ ਸਕਾਟਲੈਂਡ ਦੇ 'ਫਸਟ ਮਨਿਸਟਰ' ਬਣੇ ਸਨ ਤੇ ਉਨ੍ਹਾਂ ਦੀ ਪਾਰਟੀ 7 ਮਈ 2026 ਨੂੰ ਸਕਾਟਿਸ਼ ਪਾਰਲੀਮੈਂਟ ਚੋਣਾਂ 'ਚ ਕੁੱਲ 129 ਸੀਟਾਂ ਵਿਚੋਂ 58 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਬਣੀ ਸੀ | ਅੱਜ ਸਵਿੰਨੀ ਨੇ ਮੁੜ ਦੂਜੀ ਵਾਰ ਤੇ ਸਕਾਟਲੈਂਡ ਦੇ 8ਵੇਂ ਫਸਟ ਮਨਿਸਟਰ (ਪਹਿਲੇ ਮੰਤਰੀ) ਵਜੋਂ ਸਹੁੰ ਚੁੱਕੀ | ਸਕਾਟਿਸ਼ ਸੰਸਦ 'ਚ ਕੱਲ੍ਹ ਵੋਟਾਂ ਰਾਹੀਂ ਉਹਨਾਂ ਨੂੰ ਸੰਸਦ ਦਾ ਨੇਤਾ ਨਾਮਜ਼ਦ ਕੀਤਾ ਗਿਆ ਸੀ | ਪਹਿਲੇ ਮੰਤਰੀ ਵਜੋਂ ਸਵਿੰਨੀ ਦਾ ਪਹਿਲਾ ਕੰਮ ਆਪਣੀ ਨਵੀਂ ਕੈਬਿਨੇਟ ਦੀ ਨਿਯੁਕਤੀ ਕਰਨਾ ਹੋਵੇਗਾ | ਮਹਾਰਾਜਾ ਚਾਰਲਸ ਤੀਜੇ ਵੱਲੋਂ ਜੌਹਨ ਸਵਿੰਨੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸਵਿੰਨੀ ਨੂੰ ਅਧਿਕਾਰਿਕ ਤÏਰ 'ਤੇ ਪਹਿਲੇ ਮੰਤਰੀ ਦੇ ਅਹੁਦੇ ਲਈ ਮਨਜ਼ੂਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਲਮਾਨ ਖਾਨ ਹਸਪਤਾਲ ਦੇ ਬਾਹਰ ਪੈਪਰਾਜ਼ੀ 'ਤੇ ਭੜਕੇ ਅਗਲੀ ਖ਼ਬਰ ਸੁਖਬੀਰ, ਹਰਸਿਮਰਤ, ਰਾਜਾ ਵੜਿੰਗ ਤੇ ਖੁੱਡੀਆਂ ਨੇ ਦਿੱਤੀ ਵਧਾਈ
Ad Position 24