13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਲਮਾਨ ਖਾਨ ਹਸਪਤਾਲ ਦੇ ਬਾਹਰ ਪੈਪਰਾਜ਼ੀ 'ਤੇ ਭੜਕੇ

Ad Position 21
No active advertisement
ਅਜੀਤ ਡੈਸਕ 21-05-2026

ਮੁੰਬਈ, 20 ਮਈ (ਇੰਟ.)-ਸਲਮਾਨ ਖਾਨ ਮੰਗਲਵਾਰ ਨੂੰ ਹਿੰਦੂਜਾ ਹਸਪਤਾਲ 'ਚ ਆਪਣੇ ਇਕ ਕਰੀਬੀ ਨੂੰ ਮਿਲਣ ਗਏ, ਜਿੱਥੇ ਉਹ ਉੱਥੇ ਮੌਜੂਦ ਪੈਪਰਾਜ਼ੀ (ਫੋਟੋ ਪੱਤਰਕਾਰ) 'ਤੇ ਉਹ ਗੁੱਸਾ ਹੋਏ | ਹਸਪਤਾਲ ਤੋਂ ਇਕ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਗੁੱਸੇ ਨਾਲ ਚੇਤਾਵਨੀ ਦਿੰਦੇ ਹੋਏ ਦਿਖਾਈ ਦੇ ਰਹੇ ਸਨ | ਘਟਨਾ ਤੋਂ ਥੋੜ੍ਹੀ ਦੇਰ ਬਾਅਦ, ਸਲਮਾਨ ਖਾਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਕ ਅਧਿਕਾਰਤ ਪੋਸਟ ਵੀ ਕੀਤੀ ਤੇ ਚੇਤਾਵਨੀ ਦਿੱਤੀ ਕਿ 60 ਸਾਲ ਦੀ ਉਮਰ 'ਚ ਵੀ, ਉਹ ਲੜਨਾ ਨਹੀਂ ਭੁੱਲੇ ਹਨ | ਉਨ੍ਹਾਂ ਲਿਖਿਆ ਕਿ ਮੈਂ ਕਿਸੇ ਪੱਤਰਕਾਰ ਨੂੰ ਹਸਪਤਾਲ 'ਚ ਮੇਰੇ ਦਰਦ ਦਾ ਆਨੰਦ ਮਾਣਦੇ ਹੋਏ ਦੇਖਾਂ? ਉਹ ਪੱਤਰਕਾਰ ਜਿਨ੍ਹਾਂ ਲਈ ਮੈਂ ਹਮੇਸ਼ਾ ਖੜ੍ਹਾ ਰਿਹਾ ਹਾਂ ਤਾਂ ਜੋ ਉਹ ਆਪਣੀ ਰੋਜ਼ੀ-ਰੋਟੀ ਕਮਾ ਸਕਣ | ਪਰ ਜੇ ਉਹ ਮੇਰੇ ਨੁਕਸਾਨ ਤੋਂ ਪੈਸੇ ਕਮਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਹ ਕਰਨ ਦਿਓ | ਇਸ ਘਟਨਾ ਤੋਂ ਬਾਅਦ ਵਾਇਰਲ ਵੀਡੀਓ 'ਚ ਪੈਪਰਾਜ਼ੀ ਨੂੰ ਸਲਮਾਨ ਤੋਂ ਮੁਆਫੀ ਮੰਗਦੇ ਹੋਏ ਵੀ ਦੇਖਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ 'ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਮਰਥਕਾਂ ਦੇ ਰੂਬਰੂ <br/> ਅਗਲੀ ਖ਼ਬਰ ਜੌਹਨ ਸਵਿੰਨੀ ਮੁੜ ਸਕਾਟਲੈਂਡ ਪਹਿਲੇ ਮੰਤਰੀ ਬਣੇ
Ad Position 24