10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਖਾੜੀ ਦੇਸ਼ਾਂ ਨਾਲ ਬਰਤਾਨੀਆ ਦਾ 3.7 ਅਰਬ ਪੌਂਡ ਦਾ ਇਤਿਹਾਸਕ ਵਪਾਰ ਸਮਝੌਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਲੈਸਟਰ, 21 ਮਈ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਨੇ ਖਾੜੀ ਸਹਿਯੋਗ ਕੌਂਸਲ (ਜੀ.ਸੀ.ਸੀ.) ਦੇ ਛੇ ਮੈਂਬਰ ਦੇਸ਼ਾਂ ਨਾਲ ਇਕ ਇਤਿਹਾਸਕ ਅਤੇ ਬਹੁ-ਅਰਬ ਪੌਂਡ ਦੇ ਵਪਾਰ ਸਮਝੌਤੇ ਦਾ ਐਲਾਨ ਕੀਤਾ ਹੈ | ਇਹ ਸਮਝÏਤਾ 20 ਮਈ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਜੀ.ਸੀ.ਸੀ. ਦੇ ਸਕੱਤਰ ਜਨਰਲ ਜਾਸਿਮ ਮੁਹੰਮਦ ਅਲਬੁਦਾਈਵੀ ਵਿਚਾਲੇ ਹੋਈ ਮੀਟਿੰਗ ਦÏਰਾਨ ਕੀਤਾ ਗਿਆ | ਇਸ ਸਮਝੌਤੇ 'ਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਿਲ ਹਨ | ਬਰਤਾਨੀਆ ਸਰਕਾਰ ਮੁਤਾਬਿਕ ਇਹ ਸਮਝੌਤਾ ਲੰਬੇ ਸਮੇਂ 'ਚ ਹਰ ਸਾਲ ਬਰਤਾਨੀਆ ਦੀ ਅਰਥਵਿਵਸਥਾ 'ਚ ਕਰੀਬ 3.7 ਅਰਬ ਪੌਂਡ ਦਾ ਵਾਧਾ ਕਰੇਗਾ, ਜਦਕਿ ਲੋਕਾਂ ਦੀਆਂ ਅਸਲ ਤਨਖਾਹਾਂ ਵਿਚ 1.9 ਅਰਬ ਪੌਂਡ ਦਾ ਵਾਧਾ ਹੋਣ ਦੀ ਸੰਭਾਵਨਾ ਹੈ | ਇਸ ਨਾਲ ਦੋਵੇਂ ਪੱਖਾਂ ਵਿਚਕਾਰ ਵਪਾਰ 'ਚ ਕਰੀਬ 19.8 ਫੀਸਦੀ ਵਾਧਾ ਹੋ ਸਕਦਾ ਹੈ | ਸਰਕਾਰ ਨੇ ਦੱਸਿਆ ਕਿ ਸਮਝੌਤਾ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਬਰਤਾਨਵੀ ਨਿਰਯਾਤ 'ਤੇ ਲੱਗਣ ਵਾਲੇ ਲਗਭਗ 58 ਕਰੋੜ ਪੌਂਡ ਦੇ ਟੈਰਿਫ਼ ਖਤਮ ਹੋ ਜਾਣਗੇ, ਜਿਨ੍ਹਾਂ 'ਚੋਂ 36 ਕਰੋੜ ਪੌਂਡ ਦੇ ਟੈਰਿਫ਼ ਪਹਿਲੇ ਹੀ ਦਿਨ ਹਟਾ ਦਿੱਤੇ ਜਾਣਗੇ | ਇਸ ਸਮਝੌਤੇ ਨਾਲ ਖਾਦ ਅਤੇ ਪੇਅ ਪਦਾਰਥ ਉਦਯੋਗ ਨੂੰ ਵੱਡਾ ਲਾਭ ਹੋਣ ਦੀ ਉਮੀਦ ਹੈ | ਚੈਡਰ ਪਨੀਰ, ਮੱਖਣ, ਬਿਸਕੁਟ, ਚਾਕਲੇਟ ਅਤੇ ਅਨਾਜ ਵਰਗੇ ਬਰਤਾਨਵੀ ਉਤਪਾਦਾਂ 'ਤੇ ਲੱਗਣ ਵਾਲੇ ਟੈਕਸ ਹਟਣ ਨਾਲ ਇਹ ਉਤਪਾਦ ਖਾੜੀ ਦੇਸ਼ਾਂ 'ਚ ਸਸਤੇ ਅਤੇ ਹੋਰ ਮੁਕਾਬਲੇਯੋਗ ਹੋਣਗੇ | ਜੀ.ਸੀ.ਸੀ. ਦੇਸ਼ ਆਪਣੀ 80 ਫੀਸਦੀ ਤੋਂ ਵੱਧ ਖਾਧ ਸਮੱਗਰੀ ਅਯਾਤ ਕਰਦੇ ਹਨ, ਜਿਸ ਕਾਰਨ ਬਰਤਾਨਵੀ ਉਦਯੋਗ ਲਈ ਵੱਡੇ ਮੌਕੇ ਪੈਦਾ ਹੋਣਗੇ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਮਝੌਤੇ ਨੂੰ ਬਰਤਾਨਵੀ ਕਾਰੋਬਾਰ ਅਤੇ ਮਜ਼ਦੂਰ ਵਰਗ ਲਈ 'ਵੱਡੀ ਜਿੱਤ' ਦੱਸਦਿਆਂ ਕਿਹਾ ਕਿ ਇਹ ਸਮਝੌਤਾ ਨਵੀਆਂ ਨÏਕਰੀਆਂ, ਵਧੀਆਂ ਤਨਖਾਹਾਂ ਅਤੇ ਨਿਵੇਸ਼ ਦੇ ਨਵੇਂ ਮÏਕੇ ਲਿਆਏਗਾ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਾਮਗੜ੍ਹੀਆ ਭਾਈਚਾਰੇ ਦੀ ਹੋਈ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਵੈਨਕੂਵਰ ਸਿਟੀ ਕੌਂਸਲ ਨੇ 23 ਮਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ' ਐਲਾਨਿਆ <br/>
Ad Position 24