ਐਡੀਲੇਡ, 26 ਮਈ (ਗੁਰਮੀਤ ਸਿੰਘ ਵਾਲੀਆ)-ਪੈਰਾਫੀਲਡ ਹਵਾਈ ਅੱਡੇ 'ਤੇ ਚਾਰ ਹਫ਼ਤੇ ਪਹਿਲਾਂ ਵਾਪਰੇ ਭਿਆਨਕ ਜਹਾਜ਼ ਹਾਦਸੇ ਤੋਂ ਬਾਅਦ ਫਲਾਈਟ ਟ੍ਰੇਨਿੰਗ ਐਡੀਲੇਡ ਨੇ ਮੁੜ ਆਪਣੇ ਉਡਾਣ ਸੰਚਾਲਨ ਸ਼ੁਰੂ ਕਰ ਦਿੱਤੇ ਹਨ | ਇਸ ਹਾਦਸੇ 'ਚ ਫਲਾਈਟ ਇੰਸਟ੍ਰਕਟਰ ਰੌਬਰਟ ਹੋਇਲ ਤੇ ਇਕ ਵਿਦਿਆਰਥੀ ਪਾਇਲਟ ਦੀ ਮੌਤ ਹੋ ਗਈ ਸੀ | ਬੀਤੇ ਦਿਨੀ 29 ਅਪ੍ਰੈਲ ਨੂੰ ਦੁਪਹਿਰ ਕਰੀਬ 2:10 ਵਜੇ ਫ਼ਲਾਈਟ ਟਰੇਨਿੰਗ ਐਡੀਲੇਡ ਦਾ ਟਵਿਨ-ਇੰਜਣ ਡਾਇਮੰਡ 4142 ਜਹਾਜ਼ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਇਕ ਹੈਂਗਰ ਨਾਲ ਟਕਰਾ ਗਿਆ ਸੀ | ਹਾਦਸੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਤੇ ਜ਼ਮੀਨ 'ਤੇ ਮੌਜੂਦ ਕਈ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚ ਇਕ ਵਿਅਕਤੀ ਨੂੰ ਗੰਭੀਰ ਸੜਨ ਨਾਲ ਜ਼ਖ਼ਮੀ ਹੋ ਗਿਆ ਸੀ | ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ ਇਸ ਘਟਨਾ ਦੀ ਜਾਂਚ ਕਰਨ ਦੇ ਨਾਲ ਮੰਗਲਵਾਰ ਤੋਂ ਦੁਬਾਰਾ ਉਡਾਣਾਂ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ |