ਮੈਲਬੌਰਨ, 26 ਮਈ (ਏਜੰਸੀ)-ਸੀਰੀਆ 'ਚ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ 19 ਆਸਟ੍ਰੇਲੀਆਈ ਅÏਰਤਾਂ ਤੇ ਬੱਚਿਆਂ ਨੂੰ ਲੈ ਕੇ ਜਾ ਰਹੇ 2 ਜਹਾਜ਼ ਮੰਗਲਵਾਰ ਨੂੰ ਮੈਲਬÏਰਨ ਤੇ ਸਿਡਨੀ 'ਚ ਉਤਰੇ, ਆਸਟ੍ਰੇਲੀਆ ਦੀ ਸਰਕਾਰ ਨੇ ਚੇਤਾਵਨੀ ਦਿੱਤੀ ਸੀ ਕਿ ਵਾਪਸ ਆਉਣ ਵਾਲਿਆਂ 'ਤੇ ਦੋਸ਼ ਲਗਾਏ ਜਾ ਸਕਦੇ ਹਨ | 3 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ, ਅਜਿਹੀ ਤਰ੍ਹਾਂ ਦੀਆਂ ਸਥਿਤੀਆਂ 'ਚ 13 ਲੋਕਾਂ ਦੇ ਸਮੂਹ ਦੇ ਆਸਟ੍ਰੇਲੀਆ ਦੇ 2 ਸਭ ਤੋਂ ਵੱਡੇ ਸ਼ਹਿਰਾਂ ਵਿਚ ਵਾਪਸ ਆਉਣ ਤੋਂ ਬਾਅਦ ਸਰਕਾਰ ਨੇ ਪੁਸ਼ਟੀ ਕੀਤੀ ਸੀ ਕਿ ਹੋਰ 7 ਅÏਰਤਾਂ ਤੇ 12 ਬੱਚੇ ਕਤਰ ਏਅਰਵੇਜ਼ ਦੀਆਂ ਉਡਾਣਾਂ 'ਤੇ ਘਰ ਜਾ ਰਹੇ ਸਨ | ਸੱਤ ਬੱਚਿਆਂ ਨਾਲ 2 ਅÏਰਤਾਂ ਨੇ ਮੈਲਬÏਰਨ ਲਈ ਉਡਾਣ ਭਰੀ | ਪੁਲਿਸ ਤੇ ਖੁਫੀਆ ਏਜੰਸੀ ਦੇ ਇਕ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ 6 ਬੱਚਿਆਂ ਨਾਲ ਚਾਰ ਅÏਰਤਾਂ ਲਗਭਗ ਇਕ ਘੰਟੇ ਬਾਅਦ ਸਿਡਨੀ 'ਚ ਉਤਰੀਆਂ | ਬਿਆਨ 'ਚ ਕਿਹਾ ਗਿਆ ਹੈ ਕਿ ਪਹੁੰਚਣ 'ਤੇ ਅਜੇ ਕਿਸੇ 'ਤੇ ਵੀ ਦੋਸ਼ ਨਹੀਂ ਲਗਾਇਆ ਗਿਆ, ਪਰ ਸੀਰੀਆ 'ਚ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਜਾਂਚ ਜਾਰੀ ਹੈ | ਪਹਿਲਾਂ ਘਰ ਵਾਪਸ ਆਈਆਂ 4 ਅÏਰਤਾਂ 'ਚੋਂ ਤਿੰਨ 'ਤੇ ਗੁਲਾਮੀ ਤੇ ਅੱਤਵਾਦ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਹ ਸਲਾਖਾਂ ਪਿੱਛੇ ਹਨ |