ਐਬਟਸਫੋਰਡ, 27 ਮਈ (ਗੁਰਦੀਪ ਸਿੰਘ ਗਰੇਵਾਲ)- ਬਿ੍ਟਿਸ਼ ਕੋਲੰਬੀਆ ਦੀ ਕਿਰਤ ਮੰਤਰੀ ਜੈਨੀਫਰ ਵਾਈਟਸਾਈਡ ਨੇ ਵੈਨਕੂਵਰ ਦੀ ਸੀਨੀਅਰ ਪੰਜਾਬਣ ਵਕੀਲ ਰਾਜਵੰਤ ਕÏਰ ਰਾਜ਼ੀ ਮਾਂਗਟ ਨੂੰ ਵਰਕ ਸੇਫ ਬੀ.ਸੀ. ਦੇ ਬੋਰਡ ਆਫ ਡਾਇਰੈਕਟਰਜ਼ 'ਚ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਹੈ | ਉਨ੍ਹਾਂ ਨੂੰ ਜਨਹਿਤ ਬੋਰਡ ਮੈਂਬਰ ਵਜੋਂ ਦੋ ਸਾਲਾਂ ਲਈ ਨਿਯੁਕਤ ਕੀਤਾ ਗਿਆ ਹੈ | ਰਾਜ਼ੀ ਮਾਂਗਟ ਕੋਲ ਸੰਵਿਧਾਨਕ ਅਤੇ ਪ੍ਰਸ਼ਾਸਕੀ ਕਾਨੂੰਨ 'ਚ 20 ਸਾਲ ਤੋਂ ਵੱਧ ਦਾ ਤਜਰਬਾ ਹੈ | ਉਹ ਵੈਸਟ ਕੋਸਟ ਲੀਫ਼ ਨਾਮਕ ਗੈਰ-ਮੁਨਾਫ਼ਾ ਕਾਨੂੰਨੀ ਸੰਸਥਾ ਦੀ ਐਗਜ਼ੀਕਿਊਟਿਵ ਡਾਇਰੈਕਟਰ ਵੀ ਰਹੀ ਹੈ | ਵਰਕ ਸੇਫ ਬੀ.ਸੀ. ਦਾ ਬੋਰਡ ਬੀ.ਸੀ. ਦੇ ਵਰਕਰਜ਼ ਕੰਪਨਸੇਸ਼ਨ ਸਿਸਟਮ ਦੀ ਦੇਖਭਾਲ ਕਰਦਾ ਹੈ | ਮਾਂਗਟ ਯੂਨੀਵਰਸਿਟੀ ਆਫ਼ ਵਿਕਟੋਰੀਆ ਦੇ ਕਾਨੂੰਨ ਫੈਕਲਟੀ 'ਚ ਐਡਜੰਕਟ ਪ੍ਰੋਫੈਸਰ ਹਨ, ਜਿਥੇ ਉਹ ਸਿਵਲ ਲਿਬਰਟੀਜ਼ ਅਤੇ ਚਾਰਟਰ ਆਫ ਰਾਈਟਸ ਐਂਡ ਫ੍ਰੀਡਮਜ਼ ਬਾਰੇ ਕੋਰਸ ਪੜ੍ਹਾਉਂਦੇ ਹਨ | ਉਹ ਗਵਰਨਰ ਜਨਰਲ ਕੈਨੇਡੀਅਨ ਲੀਡਰਸ਼ਿਪ ਲਈ ਡੈਲੀਗੇਟ ਵਜੋਂ ਚੁਣੇ ਗਏ ਸਨ ਤੇ 2019 'ਚ ਲਾਏ ਸੁਸਾਇਟੀ ਆਫ ਬਿ੍ਟਿਸ਼ ਕੋਲੰਬੀਆ ਦਾ ਇਕੁਅਟੀ, ਡਾਇਵਰਸਿਟੀ ਅਤੇ ਇਨਕਲੂਜ਼ਨ ਐਵਾਰਡ ਪ੍ਰਾਪਤ ਕੀਤਾ ਸੀ ਅਤੇ 2024 'ਚ ਉਨ੍ਹਾਂ ਨੂੰ ਕਿੰਗਜ਼ ਕੌਂਸਲ ਨਾਮਜ਼ਦ ਕੀਤਾ ਗਿਆ |