ਸੈਕਰਾਮੈਂਟੋ, 29 ਮਈ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਹਾਈ ਸਕੂਲ ਦੀ ਨੌਵੀਂ ਦੀ ਵਿਦਿਆਰਥਣ ਭਾਰਤੀ ਮੂਲ ਦੀ ਯੂਕਤਾ ਪੰਡਿਤ ਨੇ 2026 ਰੀਜੇਨੇਰਨ ਇੰਟਰਨੈਸ਼ਨਲ ਸਾਇੰਸ ਐਂਡ ਇੰਜੀਨੀਅਰਿੰਗ ਫੇਅਰ 'ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਫੀਨਿਕਸ 'ਚ ਕਰਵਾਏ ਗਏ ਇਸ ਮੁਕਾਬਲੇ 'ਚ ਨÏਵੀਂ ਤੋਂ ਬਾਰਵੀਂ ਕਲਾਸ ਦੇ 60 ਤੋਂ ਵੱਧ ਦੇਸ਼ਾਂ, ਖੇਤਰਾਂ ਤੇ ਪ੍ਰਦੇਸ਼ਾਂ ਦੇ ਲਗਭਗ 1,800 ਨÏਜਵਾਨ ਵਿਗਿਆਨੀ ਤੇ ਨਵੀਨਤਾਕਾਰੀ ਸ਼ਾਮਲ ਹੋਏ | ਪੰਡਿਤ ਨੇ ਕੰਪਿਊਟੇਸ਼ਨਲ ਬਾਇਓਲੋਜੀ ਤੇ ਬਾਇਓਇਨਫਾਰਮੈਟਿਕਸ ਸ਼੍ਰੇਣੀ 'ਚ ਹਿੱਸਾ ਲਿਆ ਤੇ ਤੀਜਾ ਸਥਾਨ ਪ੍ਰਾਪਤ ਕਰਕੇ 1200 ਪੌਂਡ ਦਾ ਪੁਰਸਕਾਰ ਜਿੱਤਿਆ | ਇਸ ਪ੍ਰੋਗਰਾਮ ਨੂੰ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਇਕ ਪ੍ਰਮੁੱਖ ਅੰਤਰਰਾਸ਼ਟਰੀ ਪਲੇਟਫਾਰਮ ਵਜੋਂ ਮਾਨਤਾ ਪ੍ਰਾਪਤ ਹੈ |