ਲੰਡਨ, 29 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਪ੍ਰਸਿੱਧ ਵਿਦਵਾਨ ਸਰਬਪ੍ਰੀਤ ਸਿੰਘ ਯੂ.ਐਸ.ਏ. ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਉਹਨਾਂ ਦੀਆਂ ਸਿੱਖ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੀਆਂ ਸੇਵਾਵਾਂ ਲਈ ਦਿੱਤਾ ਗਿਆ | ਭਾਈ ਬਲਵਿੰਦਰ ਸਿੰਘ ਪੱਟੀ ਨੇ ਕਿਹਾ ਕਿ ਸਰਬਪ੍ਰੀਤ ਸਿੰਘ ਨੇ ਕਈ ਕਿਤਾਬਾਂ ਪੰਥ ਦੀ ਝੋਲੀ ਪਾਈਆਂ ਹਨ | ਗਿਆਨੀ ਦਿੱਤ ਸਿੰਘ ਹਾਲ 'ਚ ਬਾਬਣੀਆਂ ਕਹਾਣੀਆਂ ਸਿਰਲੇਖ ਹੇਠ ਉਹਨਾਂ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਸੰਗਤਾਂ ਨਾਲ ਸਾਂਝਾ ਕੀਤਾ | ਇਸ ਮੌਕੇ ਜਨਰਲ ਸਕੱਤਰ ਸਰਨਬੀਰ ਸਿੰਘ ਸੰਘਾ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਗਿਆਨੀ ਅੰਗਰੇਜ਼ ਸਿੰਘ, ਭਾਈ ਬਲਵਿੰਦਰ ਸਿੰਘ ਪੱਟੀ ਆਦਿ ਹਾਜ਼ਰ ਸਨ |