26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

-ਅਮਰੀਕੀ ਪ੍ਰਾਇਮਰੀ ਚੋਣਾਂ- ਕੈਲੀਫੋਰਨੀਆ ਦੇ ਗਵਰਨਰ ਵਜੋਂ ਡੈਮੋਕ੍ਰੇਟਿਕ ਪਾਰਟੀ ਦੇ ਹੇਵੀਅਰ ਬਾਸੇਰਾ ਦੀ ਵੱਡੀ ਜਿੱਤ <br/>

Ad Position 21
No active advertisement
ਅਜੀਤ ਡੈਸਕ 07-06-2026
ਸਾਨ ਫਰਾਂਸਿਸਕੋ, 6 ਜੂਨ (ਐਸ. ਅਸ਼ੋਕ ਭÏਰਾ)-ਪ੍ਰਾਇਮਰੀ ਚੋਣਾਂ 'ਚ ਮੁਕਾਬਲਾ ਨੱਕੋ-ਨੱਕ ਰਿਹਾ ਹੈ ਪਰ ਫਿਰ ਵੀ ਇਸੇ ਵਰੇ੍ਹ 4 ਨਵੰਬਰ ਨੂੰ ਹੋਣ ਵਾਲੇ ਅੰਤਿਮ ਚੋਣ ਮੁਕਾਬਲਿਆਂ 'ਚ ਡੈਮੋਕ੍ਰੇਟਿਕ ਦੇ ਉਮੀਦਵਾਰ ਹੇਵੀਅਰ ਬਸੇਰਾ ਦੇ ਗਵਰਨਰ ਬਣਨ ਦੀਆਂ ਵਧੇਰੇ ਸੰਭਾਵਨਾਵਾਂ ਹਨ | ਇਹ ਵੀ ਜ਼ਿਕਰਯੋਗ ਹੈ ਕਿ ਰਿਪਬਲੀਕਨ ਪਾਰਟੀ ਦੇ ਸਟੀਵ ਹਿਲਟਨ ਤੋਂ ਬਸੇਰਾ ਬਹੁਤ ਮਾਮੂਲੀ ਵੋਟਾਂ ਦੇ ਫਰਕ ਨਾਲ ਹੀ ਅੱਗੇ ਰਹੇ ਹਨ | ਤਾਜਾ ਨਤੀਜਿਆਂ ਵਿਚ ਡੈਮੋਕ੍ਰੇਟਿਕ ਪਾਰਟੀ ਹੇਵੀਅਰ ਬਾਸੇਰਾ ਨੂੰ 17,21,926, ਰਿਪਬਲੀਕਨ ਪਾਰਟੀ ਦੇ ਸਟੀਵ ਹਿਲਟਨ 16,94,477 ਵੋਟਾਂ ਲੈ ਕੇ ਕ੍ਰਮਵਾਰ 26.77 ਤੇ 26.34 ਫੀਸਦੀ ਵੋਟਾਂ ਲੈ ਕੇ ਸਖਤ ਟੱਕਰ 'ਚ ਰਹੇ ਹਨ ਪਰ ਅਮਰੀਕਾ ਦੇ ਮੁੱਖ ਮੀਡੀਆ ਵਿਸ਼ਲੇਸ਼ਕ ਬਸੇਰਾ ਨੂੰ ਹੀ ਗਵਰਨਰ ਵਜੋਂ ਵੇਖ ਰਿਹਾ ਹੈ | ਜ਼ਿਕਰਯੋਗ ਹੈ ਕਿ ਪੰਜਾਬੀ ਬਹੁ ਗਿਣਤੀ 'ਚ ਇਥੇ ਵਸਦੇ ਹਨ | ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਜਿਥੇ ਬਾਸੇਰਾ ਨੂੰ ਇਸ ਜਿੱਤ 'ਤੇ ਵਧਾਈ ਦਿੱਤੀ ਉੱਥੇ ਇਹ ਵੀ ਦੱਸਿਆ ਕਿ ਬਾਸੇਰਾ ਚੋਣ ਨਤੀਜਿਆਂ ਤੋਂ ਪਹਿਲਾਂ ਜਦੋਂ ਉਚੇਚਾ ਉਨ੍ਹਾਂ ਦੇ ਦਫਤਰ ਮਿਲਣ ਆਏ ਤਾਂ ਉਨਾਂ ਪੰਜਾਬੀ ਭਾਈਚਾਰੇ, ਖਾਸਕਰ ਟਰੱਕਿੰਗ ਇੰਡਸਟਰੀ ਨਾਲ ਜੁੜੇ ਅਹਿਮ ਮਸਲਿਆਂ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਜੇ ਉਨ੍ਹਾਂ ਨੂੰ ਕੈਲੀਫੋਰਨੀਆ ਦੇ ਗਵਰਨਰ ਵਜੋਂ ਸੇਵਾ ਦਾ ਮÏਕਾ ਮਿਲਿਆ ਤਾਂ ਉਹ ਪੰਜਾਬੀਆਂ ਸਮੇਤ ਸਮੂਹਿਕ ਭਾਈਚਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਨੂੰ ਪਹਿਲ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਜਪਾਨ ਦੇ ਕਾਕਾਮਿਗਾਹਾਰਾ 'ਚ ਪੁਰਸ਼ ਅੰਡਰ-18 ਏਸ਼ੀਆ ਕੱਪ ਆਪਣੇ ਨਾਂਅ ਕਰਨ ਤੋਂ ਬਾਅਦ ਜੇਤੂ ਭਾਰਤੀ ਟੀਮ ਦੇ ਖ਼ਿਡਾਰੀ | ਭ... ਅਗਲੀ ਖ਼ਬਰ ਸਿੱਖ ਪੰਥ ਲਈ ਸ਼ਹਾਦਤਾਂ ਦੇਣ ਵਾਲੇ ਸ਼ਹੀਦ ਕੌਮ ਦਾ ਵੱਡਾ ਸਰਮਾਇਆ ਹੁੰਦੇ ਹਨ-ਜਥੇਦਾਰ ਕੁਲਦੀਪ ਸਿੰਘ ਗੜਗੱਜ <br/>
Ad Position 24