26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

'ਸਰਪੰਚ ਸਾਬ੍ਹ' ਦੇ ਹੱਥ ਟੀ-20 ਦੀ ਕਪਤਾਨੀ

Ad Position 21
No active advertisement
ਅਜੀਤ ਡੈਸਕ 07-06-2026
ਮੁੰਬਈ, 6 ਜੂਨ (ਏਜੰਸੀ)-ਬੀ.ਸੀ.ਸੀ.ਆਈ. ਨੇ ਆਇਰਲੈਂਡ ਤੇ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਦੇ ਨਾਲ-ਨਾਲ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ | ਇਸ ਵਾਰ ਆਈ.ਪੀ.ਐਲ. ਦੀ ਪੰਜਾਬ ਟੀਮ ਦੇ ਸਰਪੰਚ ਸ਼੍ਰੇਅਸ ਅਈਅਰ ਨੂੰ ਨਵਾਂ ਟੀ-20 ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਤਿਲਕ ਵਰਮਾ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ | ਇਸ ਵਾਰ 15 ਸਾਲਾ ਵੈਭਵ ਸੂਰਿਆਵੰਸ਼ੀ ਨੇ ਪਹਿਲੀ ਵਾਰ ਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਈ ਹੈ | ਜੇਕਰ ਵੈਭਵ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਂਦਾ ਹੈ, ਤਾਂ ਉਹ ਮਹਾਨ ਸਚਿਨ ਤੇਂਦੁਲਕਰ ਦੇ ਰਿਕਾਰਡ ਨੂੰ ਤੋੜ ਦੇਵੇਗਾ, ਜਿਸਨੇ 16 ਸਾਲ ਅਤੇ 205 ਦਿਨ ਦੀ ਉਮਰ 'ਚ ਆਪਣਾ ਟੈਸਟ ਡੈਬਿਊ ਕੀਤਾ ਸੀ | ਸ਼੍ਰੇਅਸ ਦੇ ਕਪਤਾਨ ਬਣਨ ਤੋਂ ਬਾਅਦ 5 ਸਟਾਰ ਖਿਡਾਰੀਆਂ ਦਾ ਪੱਤਾ ਕੱਟ ਚੁੱਕਾ ਹੈ | ਜਿਥੇ ਸੂਰਿਆਕੁਮਾਰ ਯਾਦਵ ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ | ਕਪਤਾਨੀ ਗੁਆਉਣ ਦੇ ਨਾਲ, ਉਸ ਨੂੰ ਤਿੰਨੋਂ ਟੀਮਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ | ਉਥੇ ਹੀ ਰਿੰਕੂ ਸਿੰਘ ਵੀ ਟੀਮ 'ਚ ਜਗ੍ਹਾ ਨਹੀਂ ਬਣਾ ਪਾਏ | ਇਸ ਵਾਰ ਚੋਣਕਾਰਾਂ ਨੇ ਕੁਲਦੀਪ ਦੀ ਬਜਾਏ ਰਵੀ ਬਿਸ਼ਨੋਈ 'ਤੇ ਆਪਣਾ ਵਿਸ਼ਵਾਸ ਦਿਖਾਇਆ ਹੈ | ਮੁਹੰਮਦ ਸ਼ਮੀ ਨੇ ਵੀ ਟੀ-20 ਟੀਮ 'ਚ ਜਗ੍ਹਾ ਪੱਕੀ ਨਹੀਂ ਕੀਤੀ ਹੈ | ਜਦੋਂ ਕਿ ਸ਼ੁਭਮਨ ਗਿੱਲ ਟੈਸਟ ਤੇ ਵਨਡੇ ਵਿਚ ਟੀਮ ਇੰਡੀਆ ਦੀ ਕਪਤਾਨੀ ਕਰਦਾ ਹੈ, ਉਹ ਵੀ ਟੀ-20 ਟੀਮ 'ਚ ਜਗ੍ਹਾ ਨਹੀਂ ਬਣਾ ਪਾਇਆ ਹੈ |
ਆਇਰਲੈਂਡ ਤੇ ਇੰਗਲੈਂਡ ਖਿਲਾਫ ਭਾਰਤ ਦੀ ਟੀ-20 ਟੀਮ
ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੁਬੇ, ਤਿਲਕ ਵਰਮਾ, ਨਿਤੀਸ਼ ਕੁਮਾਰ ਰੈਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪਿ੍ੰਸ ਯਾਦਵ, ਵੈਭਵ ਸੂਰਿਆਵੰਸ਼ੀ |
ਏਸ਼ਿਆਈ ਖੇਡਾਂ ਲਈ ਟੀਮ 'ਚ ਇਕ ਬਦਲਾਅ ਕਰਦੇ ਹੋਏ ਮੁਹੰਮਦ ਸਿਰਾਜ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਨੂੰ ਸ਼ਾਮਿਲ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ ਟੈਸਟ ਦੇ ਪਹਿਲੇ ਦਿਨ ਭਾਰਤੀ ਟੀਮ ਦਾ ਦਬਦਬਾ <br/> ਅਗਲੀ ਖ਼ਬਰ ਬਰਤਾਨੀਆ ਦੇ ਮਸ਼ਹੂਰ ਅਦਾਕਾਰ ਐਂਥਨੀ ਹੈੱਡ ਦਾ ਦਿਹਾਂਤ <br/>
Ad Position 24