26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਰਤਾਨੀਆ 'ਚ ਚੀਫ਼ ਜਸਟਿਸ ਸੂਰਿਆਕਾਂਤ ਦੇ ਪ੍ਰੋਗਰਾਮ 'ਚ ਪਾਇਆ ਗਿਆ ਵਿਘਨ ਨਿੰਦਣਯੋਗ-ਭਾਰਤੀ ਹਾਈ ਕਮਿਸ਼ਨ

Ad Position 21
No active advertisement
ਅਜੀਤ ਡੈਸਕ 07-06-2026
ਲੰਡਨ, 6 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਕ ਬਿਆਨ ਜਾਰੀ ਕਰਕੇ ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਸੂਰਿਆਕਾਂਤ ਦੀ ਯਾਤਰਾ ਦੌਰਾਨ ਉਨ੍ਹਾਂ ਦੀ ਸ਼ਮੂਲੀਅਤ ਵਾਲੇ ਇਕ ਪ੍ਰੋਗਰਾਮ 'ਚ ਪਾਏ ਗਏ ਵਿਘਨ ਦੀ ਸਖ਼ਤ ਨਿੰਦਾ ਕੀਤੀ ਹੈ | ਚੀਫ਼ ਜਸਟਿਸ ਲੰਡਨ ਯੂਨੀਵਰਸਿਟੀ ਦੇ ਬਰਕਬੇਕ ਵਿਖੇ 'ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅੰਤਰਰਾਸ਼ਟਰੀ ਕਾਨੂੰਨ' ਦੇ ਵਿਸ਼ੇ 'ਤੇ ਲੈਕਚਰ ਦੇ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਹਾਜ਼ਰੀਨ ਨਾਲ ਗੱਲਬਾਤ ਕੀਤੀ | ਸੋਸ਼ਲ ਮੀਡੀਆ 'ਤੇ ਜਾਰੀ ਭਾਰਤੀ ਹਾਈ ਕਮਿਸ਼ਨ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਇਕ ਵਿਅਕਤੀ ਨੇ ਪ੍ਰੋਗਰਾਮ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ | ਬਿਆਨ ਅਨੁਸਾਰ ਇਸ ਤਰ੍ਹਾਂ ਦਾ ਅਣਸੁਖਾਵਾਂ ਵਿਵਹਾਰ ਨਾ-ਕਾਬਲ-ਏ-ਬਰਦਾਸ਼ਤ ਹੈ ਤੇ ਜਨਤਕ ਚਰਚਾ ਲਈ ਤੈਅਸ਼ੁਦਾ ਸਨਮਾਨਜਨਕ ਵਿਵਹਾਰ ਦੇ ਬਿਲਕੁਲ ਉਲਟ ਹੈ | ਇਸ 'ਚ ਅੱਗੇ ਕਿਹਾ ਗਿਆ ਕਿ ਵਿਚਾਰਧਾਰਕ ਮਤਭੇਦ ਇਕ ਲੋਕਤੰਤਰੀ ਸਮਾਜ ਦਾ ਸੁਭਾਵਿਕ ਹਿੱਸਾ ਹਨ | ਹਾਲਾਂਕਿ, ਇਸ ਨੂੰ ਇਕ ਸਭਿਅਕ ਤੇ ਸਨਮਾਨਜਨਕ ਤਰੀਕੇ ਨਾਲ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ | ਇਹ ਬਿਆਨ ਆਨਲਾਈਨ ਵਾਇਰਲ ਹੋ ਰਹੀ ਉਸ ਵੀਡੀਓ ਤੋਂ ਬਾਅਦ ਆਇਆ ਹੈ ਜਿਸ ਵਿਚ ਹਾਜ਼ਰੀਨ ਵਿੱਚੋਂ ਇਕ ਵਿਅਕਤੀ ਵੱਲੋਂ 'ਭਾਰਤ ਦੇ ਅੰਦਰ ਅਸਹਿਮਤੀ ਪ੍ਰਤੀ ਵਧ ਰਹੀ ਦੁਸ਼ਮਣੀ' ਬਾਰੇ ਪੁੱਛੇ ਗਏ ਸਵਾਲ 'ਤੇ ਤਿੱਖੀ ਬਹਿਸ ਦੇਖੀ ਜਾ ਸਕਦੀ ਹੈ | ਇਸ ਸਵਾਲ ਨੂੰ ਪ੍ਰੋਗਰਾਮ ਦੇ ਸੰਚਾਲਕ (ਮੋਡਰੇਟਰ) ਨੇ ਏ.ਆਈ. ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਵਿਸ਼ੇ ਤੋਂ ਹਟ ਕੇ ਦੱਸਦਿਆਂ ਵਿਚਾਲੇ ਹੀ ਰੋਕ ਦਿੱਤਾ ਸੀ |
Ad Position 22
No active advertisement
ਪਿਛਲੀ ਖ਼ਬਰ ਬੇਟੇ ਨੂੰ ਆਪਣੀਆਂ ਜੜਾਂ ਨਾਲ ਜੋੜਨ ਲਈ 40 ਸਾਲ ਦੀ ਉਮਰ 'ਚ ਬਰਫੀਲੀ ਹਾਕੀ ਸਿੱਖਣੀ ਕੀਤੀ ਸ਼ੁਰੂ <br/> ਅਗਲੀ ਖ਼ਬਰ ਘੱਲੂਘਾਰਾ ਜੂਨ '84 ਦੀ ਯਾਦ 'ਚ ਰੋਸ ਮੁਜਾਹਰਾ ਅੱਜ, ਸੁਰੱਖਿਆ ਪ੍ਰਬੰਧ ਸਖ਼ਤ
Ad Position 24