08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਮਰੀਕਾ 'ਚ ਭਾਰਤੀ ਵਿਅਕਤੀ ਦੀ ਹੱਤਿਆ

Ad Position 21
No active advertisement
ਅਜੀਤ ਡੈਸਕ 08-06-2026
ਹੈਦਰਾਬਾਦ, 7 ਜੂਨ (ਇੰਟ.)-ਤੇਲੰਗਾਨਾ ਦੇ ਰਹਿਣ ਵਾਲੇ 28 ਸਾਲਾ ਭਾਰਤੀ ਵਿਅਕਤੀ ਅੰਸ਼ੁਲ ਕੁੰਚਾ ਦੀ ਫਿਲਾਡੇਲਫੀਆ, ਅਮਰੀਕਾ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਪਰਿਵਾਰ ਦਾ ਦੋਸ਼ ਹੈ ਕਿ ਇਹ ਡਕੈਤੀ ਨਹੀਂ ਸਗੋਂ ਇਕ ਸੋਚੀ ਸਮਝੀ ਸਾਜ਼ਿਸ਼ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਅੰਸ਼ੁਲ ਨੂੰ ਨਕਲੀ ਪੀਜ਼ਾ ਆਰਡਰ ਦੇ ਕੇ ਇਕ ਸੁੰਨਸਾਨ ਇਲਾਕੇ 'ਚ ਲਿਜਾਇਆ ਗਿਆ ਸੀ ਤੇ ਪਹੁੰਚਣ 'ਤੇ ਹਮਲਾਵਰਾਂ ਨੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ | ਸ਼ਨੀਵਾਰ ਦੇਰ ਰਾਤ, ਉਸ ਨੂੰ ਫਿਲਾਡੇਲਫੀਆ ਦੇ ਰੇਮੰਡ ਰੋਜ਼ਨ ਹੋਮਜ਼ ਹਾਊਸਿੰਗ ਕੰਪਲੈਕਸ 'ਚ ਇਕ ਪਤੇ 'ਤੇ ਪੀਜ਼ਾ ਡਿਲੀਵਰ ਕਰਨ ਦਾ ਆਰਡਰ ਮਿਲਿਆ | ਜਦੋਂ ਉਹ ਪਹੁੰਚਿਆ ਤਾਂ ਕੋਈ ਗਾਹਕ ਮÏਜੂਦ ਨਹੀਂ ਸੀ | ਉਸ ਸਮੇਂ, 2 ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਹਮਲਾ ਕੀਤਾ ਤੇ ਉਸਦੇ ਸਿਰ 'ਚ ਕਈ ਗੋਲੀਆਂ ਮਾਰੀਆਂ | ਘਟਨਾ ਤੋਂ ਬਾਅਦ ਹਮਲਾਵਰ ਮÏਕੇ ਤੋਂ ਭੱਜ ਗਏ |
Ad Position 22
No active advertisement
ਪਿਛਲੀ ਖ਼ਬਰ ਡਾ. ਦਲਜੀਤ ਸਿੰਘ ਚੀਮਾ ਦਾ ਸਰੀ 'ਚ ਨਿੱਘਾ ਸਵਾਗਤ ਅਗਲੀ ਖ਼ਬਰ ਮਹਿੰਦਰਬੀਰ ਸਿੰਘ ਸਚਦੇਵਾ ਰਿਪਬਲਿਕ ਆਫ਼ ਸਿਏਰਾ ਲਿਓਨ ਦੇ ਆਨਰੇਰੀ ਕੌਂਸਲ ਜਨਰਲ ਬਣੇ
Ad Position 24