ਵੈਨਕੂਵਰ, 7 ਜੂਨ (ਮਲਕੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜੋ ਅੱਜ ਕੱਲ ਆਪਣੀ ਪਰਿਵਾਰਕ ਫੇਰੀ ਦੌਰਾਨ ਕੈਨੇਡਾ ਤੇ ਅਮਰੀਕਾ ਆਏ ਹੋਏ ਹਨ, ਦਾ ਸਰੀ ਪਹੁੰਚਣ 'ਤੇ ਉਹਨਾਂ ਦੇ ਸੱਜਣਾਂ, ਮਿੱਤਰਾਂ ਤੇ ਹੋਰਨਾਂ ਸਨੇਹੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਆਪਣੀ ਇਸ ਸੰਖੇਪ ਫੇਰੀ ਦੌਰਾਨ ਡਾ. ਚੀਮਾ ਵੱਲੋਂ ਹਾਜ਼ਰ ਪਤਵੰਤਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਸਿਆਸੀ ਹਾਲਾਤਾਂ 'ਤੇ ਵਿਚਾਰ-ਚਰਚਾ ਵੀ ਕੀਤੀ ਗਈ |