07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰੰਮੀ ਰੇਂਜਰ ਸੀ.ਬੀ.ਈ. ਖਿਤਾਬ ਵਾਪਸ ਲਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਖ਼ਿਲਾਫ਼ ਅਦਾਲਤ ਪਹੁੰਚੇ

Ad Position 21
No active advertisement
ਅਜੀਤ ਡੈਸਕ 08-06-2026
ਲੰਡਨ, 7 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੋਸ਼ਲ ਮੀਡੀਆ 'ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਸ਼ਾਹੀ ਖਿਤਾਬ ਸੀ.ਬੀ.ਈ. (ਕਮਾਂਡਰ ਆਫ਼ ਦਿ ਬਿ੍ਟਿਸ਼ ਐਂਪਾਇਰ) ਦਾ ਖ਼ਿਤਾਬ ਖੋਹੇ ਜਾਣ ਤੋਂ ਬਾਅਦ ਪੰਜਾਬੀ ਮੂਲ ਦੇ ਕੰਜ਼ਰਵੇਟਿਵ ਪਾਰਟੀ ਦੇ ਲਾਰਡ ਰਮਿੰਦਰ ਸਿੰਘ ਰੰਮੀ ਰੇਂਜ਼ਰ ਨੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਰੁੱਧ ਕੇਸ ਦਰਜ ਕਰਵਾਇਆ ਹੈ | 78 ਸਾਲਾ ਲਾਰਡ ਰੰਮੀ ਰੇਂਜਰ ਨੂੰ 2019 'ਚ ਤਤਕਾਲੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਵਲੋਂ ਹਾਊਸ ਆਫ਼ ਲਾਰਡਜ਼ 'ਚ ਨਿਯੁਕਤ ਕੀਤਾ ਗਿਆ ਸੀ | ਲਾਰਡ ਰੇਂਜਰ ਦਾ ਦਾਅਵਾ ਹੈ ਕਿ ਉਹ ਬੰਦ ਕਮਰਿਆਂ 'ਚ ਚੱਲਣ ਵਾਲੀ ਨੀਤੀ ਦਾ ਸ਼ਿਕਾਰ ਹੋਏ ਹਨ | ਦਸੰਬਰ 2024 'ਚ 'ਲੰਡਨ ਗਜ਼ਟ' ਵਿਚ ਜਨਤਕ ਤੌਰ 'ਤੇ ਇਹ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਨ੍ਹਾਂ ਦਾ ਨਾਂਅ ਖਿਤਾਬੀ ਰਜਿਸਟਰ ਵਿੱਚੋਂ ਹਟਾਇਆ ਹੈ | ਜਿਸ ਨੂੰ ਲੈ ਕੇ ਉਹ ਕਾਫੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘੇ ਹਨ | ਲਾਰਡ ਰੇਂਜਰ ਦਾ ਕਹਿਣਾ ਹੈ ਕਿ ਜਿਨ੍ਹਾਂ ਟਿੱਪਣੀਆਂ ਕਾਰਨ ਖ਼ਿਤਾਬ ਖੋਹਿਆ ਗਿਆ ਹੈ, ਉਹ ਸਿਆਸੀ ਬਹਿਸ ਜਾਂ 'ਨਿੱਜੀ ਝਗੜਿਆਂ' ਦਾ ਹਿੱਸਾ ਸਨ | ਜਦਕਿ ਉਨ੍ਹਾਂ 'ਤੇ ਕਦੇ ਕੋਈ ਅਪਰਾਧਿਕ ਮਾਮਲਾ ਵੀ ਦਰਜ ਨਹੀਂ ਹੋਇਆ | ਉਹ ਅਗਲੇ ਹਫ਼ਤੇ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾ ਰਹੇ ਹਨ | ਉਨ੍ਹਾਂ ਦੀ ਇਸ ਮੁਹਿੰਮ ਦਾ 'ਫ੍ਰੀ ਸਪੀਚ ਯੂਨੀਅਨ' ਨੇ ਵੀ ਸਮਰਥਨ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਕਮੇਟੀ ਨੇ ਇਹ ਕਾਰਵਾਈ ਹਾਊਸ ਆਫ਼ ਲਾਰਡਜ਼ ਦੇ ਸਟੈਂਡਰਡ ਵਾਚਡੌਗ ਦੇ ਉਸ ਫੈਸਲੇ ਤੋਂ ਬਾਅਦ ਕੀਤੀ, ਜਿਸ 'ਚ ਪਾਇਆ ਗਿਆ ਸੀ ਕਿ ਲਾਰਡ ਰੇਂਜਰ ਨੇ ਇਕ ਭਾਰਤੀ ਪੱਤਰਕਾਰ ਪੂਨਮ ਜੋਸ਼ੀ ਨਾਲ ਸੋਸ਼ਲ ਮੀਡੀਆ 'ਤੇ ਹੋਈ ਬਹਿਸ ਦੌਰਾਨ ਕੋਡ ਆਫ਼ ਕੰਡਕਟ ਦੀ ਉਲੰਘਣਾ ਕੀਤੀ ਸੀ | ਬਾਅਦ ਵਿਚ ਪੂਨਮ ਜੋਸ਼ੀ ਤੋਂ ਜਨਤਕ ਤੌਰ 'ਤੇ ਮੁਆਫੀ ਮੰਗੀ ਸੀ | ਇਸ ਤੋਂ ਪਹਿਲਾਂ ਉਹ ਖਾਲਿਸਤਾਨੀਆਂ ਤੇ ਪਾਕਿਸਤਾਨੀਆਂ ਬਾਰੇ ਕੀਤੀਆਂ ਵਿਵਾਦਤ ਟਿੱਪਣੀਆਂ ਕਾਰਨ ਵੀ ਚਰਚਾ ਵਿਚ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ਵੈਭਵ ਦੇ ਨਾਲ ਉਸਦੇ ਮਾਪੇ ਵੀ ਜਾਣਗੇ ਇੰਗਲੈਂਡ ਤੇ ਆਇਰਲੈਂਡ ਅਗਲੀ ਖ਼ਬਰ ਡਾ. ਦਲਜੀਤ ਸਿੰਘ ਚੀਮਾ ਦਾ ਸਰੀ 'ਚ ਨਿੱਘਾ ਸਵਾਗਤ
Ad Position 24