07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵੈਭਵ ਦੇ ਨਾਲ ਉਸਦੇ ਮਾਪੇ ਵੀ ਜਾਣਗੇ ਇੰਗਲੈਂਡ ਤੇ ਆਇਰਲੈਂਡ

Ad Position 21
No active advertisement
ਅਜੀਤ ਡੈਸਕ 08-06-2026

ਮੁੰਬਈ, 7 ਜੂਨ (ਇੰਟ.)-15 ਸਾਲਾ ਵੈਭਵ ਸੂਰਿਆਵੰਸ਼ੀ ਦੇ ਮਾਪੇ ਵੀ ਇੰਗਲੈਂਡ ਤੇ ਆਇਰਲੈਂਡ ਜਾਣਗੇ | ਬੀ.ਸੀ.ਸੀ.ਆਈ. ਨੇ ਵੈਭਵ ਦੇ ਮਾਪਿਆਂ ਨੂੰ ਟੀਮ ਨਾਲ ਯਾਤਰਾ ਕਰਨ ਲਈ ਕਿਹਾ ਹੈ, ਇਹ ਕਹਿੰਦੇ ਹੋਏ ਕਿ ਇਸ ਨਾਲ ਉਸ ਨੂੰ ਸੀਨੀਅਰ ਟੀਮ ਦੇ ਮਾਹÏਲ 'ਚ ਆਸਾਨੀ ਨਾਲ ਢਲਣ 'ਚ ਮਦਦ ਮਿਲੇਗੀ | ਇਹ ਪਹਿਲੀ ਵਾਰ ਹੈ ਜਦੋਂ ਵੈਭਵ ਕਿਸੇ ਸੀਨੀਅਰ ਰਾਸ਼ਟਰੀ ਟੀਮ ਦਾ ਹਿੱਸਾ ਹੋਵੇਗਾ | ਉਹ ਭਾਰਤ ਲਈ ਆਪਣਾ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਵੀ ਬਣ ਸਕਦਾ ਹੈ | ਮÏਜੂਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਕੋਲ ਹੈ, ਜਿਸਨੇ 16 ਸਾਲ ਅਤੇ 207 ਦਿਨਾਂ ਦੀ ਉਮਰ 'ਚ ਪਾਕਿਸਤਾਨ ਵਿਰੁੱਧ ਆਪਣਾ ਡੈਬਿਊ ਕੀਤਾ ਸੀ | ਬੀ. ਸੀ. ਸੀ. ਆਈ. ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਜਦੋਂ ਕਿ ਬੋਰਡ ਆਮ ਤੌਰ 'ਤੇ ਖਿਡਾਰੀਆਂ ਦੇ ਮਾਪਿਆਂ ਨੂੰ ਟੂਰ 'ਤੇ ਟੀਮ ਦੇ ਨਾਲ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਹੈ, ਵੈਭਵ ਦੇ ਮਾਮਲੇ 'ਚ ਇਕ ਖਾਸ ਅਪਵਾਦ ਕੀਤਾ ਗਿਆ ਹੈ ਕਿਉਂਕਿ ਉਹ ਨਾਬਾਲਗ ਹੈ ਤੇ ਪਹਿਲੀ ਵਾਰ ਸੀਨੀਅਰ ਖਿਡਾਰੀਆਂ ਦੀ ਟੀਮ 'ਚ ਸ਼ਾਮਿਲ ਹੋ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜੂਨ '84 ਦੇ ਸੰਬੰਧ 'ਚ ਲੰਡਨ 'ਚ ਰੋਸ ਪ੍ਰਦਰਸ਼ਨ, ਲਹਿਰਾਏ ਖ਼ਾਲਸੇ ਦੇ ਝੰਡੇ ਅਗਲੀ ਖ਼ਬਰ ਰੰਮੀ ਰੇਂਜਰ ਸੀ.ਬੀ.ਈ. ਖਿਤਾਬ ਵਾਪਸ ਲਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਖ਼ਿਲਾਫ਼ ਅਦਾਲਤ ਪਹੁੰਚੇ
Ad Position 24