19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਕਾਟਲੈਂਡ ਵਿਚ ਟੀਕੇ ਰਾਹੀਂ ਭਾਰ ਘਟਾਉਣ ਨੂੰ ਮਨਜ਼ੂਰੀ

Ad Position 21
No active advertisement
ਅਜੀਤ ਡੈਸਕ 10-06-2026
ਗਲਾਸਗੋ, 9 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੇ ਮਰੀਜ਼ਾਂ ਲਈ ਇਕ ਮਹੱਤਵਪੂਰਨ ਸਿਹਤ ਫ਼ੈਸਲੇ ਤਹਿਤ ਵਜ਼ਨ ਘਟਾਉਣ ਵਾਲੇ ਟੀਕੇ ਵੇਗੋਵੀ ਨੂੰ ਸਕਾਟਲੈਂਡ ਦੀਆਂ ਨੈਸ਼ਨਲ ਸਿਹਤ ਸੇਵਾਵਾਂ ਵਿੱਚ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ¢ ਇਹ ਦਵਾਈ ਉਨ੍ਹਾਂ ਬਾਲਗਾਂ ਲਈ ਵਰਤੀ ਜਾਵੇਗੀ ਜੋ ਵੱਧ ਵਜ਼ਨ ਜਾਂ ਮੋਟਾਪੇ ਨਾਲ ਪੀੜਤ ਹਨ ਅਤੇ ਦਿਲ ਦੀ ਬਿਮਾਰੀ ਕਾਰਨ ਦਿਲ ਦੇ ਦੌਰੇ ਜਾਂ ਸਟ੍ਰੋਕ ਦੇ ਉੱਚ ਖਤਰੇ ਵਿੱਚ ਹਨ | ਇਹ ਮਨਜ਼ੂਰੀ ਸਕਾਟਲੈਂਡ ਦੀ ਦਵਾਈਆਂ ਬਾਰੇ ਸਲਾਹਕਾਰ ਸੰਸਥਾ ਸਕਾਟਿਸ਼ ਮੈਡੀਸਨਜ਼ ਕੰਸੋਰਟੀਅਮ ਵੱਲੋਂ ਦਿੱਤੀ ਗਈ ਹੈ | ਸੰਸਥਾ ਨੇ ਕਿਹਾ ਹੈ ਕਿ ਵੇਗੋਵੀ ਟੀਕੇ ਨੂੰ ਖੁਰਾਕ ਵਿੱਚ ਸੁਧਾਰ ਅਤੇ ਨਿਯਮਿਤ ਕਸਰਤ ਦੇ ਨਾਲ ਮਿਲਾ ਕੇ ਵਰਤਿਆ ਜਾਵੇਗਾ ਤਾਂ ਜੋ ਮਰੀਜ਼ਾਂ ਵਿੱਚ ਗੰਭੀਰ ਦਿਲ-ਸਬੰਧੀ ਘਟਨਾਵਾਂ ਦਾ ਖਤਰਾ ਘਟਾਇਆ ਜਾ ਸਕੇ | ਵੇਗੋਵੀ ਵਿੱਚ ਮÏਜੂਦ ਦਵਾਈ ਸੇਮਾਗਲੂਟਾਈਡ ਭੁੱਖ ਘਟਾਉਣ ਤੇ ਵਜ਼ਨ ਕਾਬੂ ਕਰਨ ਵਿੱਚ ਮਦਦ ਕਰਦੀ ਹੈ¢ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਇਹ ਦਵਾਈ ਸਿਰਫ਼ ਵਜ਼ਨ ਘਟਾਉਣ ਤੱਕ ਹੀ ਸੀਮਿਤ ਨਹੀਂ, ਸਗੋਂ ਦਿਲ ਦੇ ਦੌਰੇ ਤੇ ਸਟ੍ਰੋਕ ਦੇ ਖਤਰੇ ਨੂੰ ਵੀ ਘਟਾ ਸਕਦੀ ਹੈ¢ ਇੱਕ ਵੱਡੇ ਕਲੀਨਿਕਲ ਟ੍ਰਾਇਲ 'ਚ ਇਸ ਨਾਲ ਗੰਭੀਰ ਦਿਲ-ਸਬੰਧੀ ਘਟਨਾਵਾਂ ਦੇ ਖਤਰੇ ਵਿੱਚ ਲਗਭਗ 20 ਫ਼ੀਸਦੀ ਕਮੀ ਵੇਖੀ ਗਈ¢ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਵੇਗੋਵੀ ਵਰਗੀਆਂ ਦਵਾਈਆਂ ਮੋਟਾਪੇ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਜੁੜੇ ਖਤਰਿਆਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ ਅਤੇ ਭਵਿੱਖ ਵਿੱਚ ਹਜ਼ਾਰਾਂ ਲੋਕਾਂ ਨੂੰ ਦਿਲ ਦੇ ਦÏਰੇ ਜਾਂ ਸਟ੍ਰੋਕ ਤੋਂ ਬਚਾਉਣ ਵਿੱਚ ਮਦਦ ਕਰ ਸਕਦੀਆਂ ਹਨ¢



Ad Position 22
No active advertisement
ਪਿਛਲੀ ਖ਼ਬਰ ਹੰਟਾਵਾਇਰਸ ਦੀ ਲਪੇਟ 'ਚ ਆਇਆ ਕੈਨੇਡੀਅਨ ਯਾਤਰੀ ਹੋਇਆ ਸਿਹਤਯਾਬ ਅਗਲੀ ਖ਼ਬਰ ਹੀਥਰੋ ਹਵਾਈ ਅੱਡੇ ਨੇੜੇ ਹੋਏ ਸੜਕ ਹਾਦਸੇ 'ਚ 2 ਲੋਕਾਂ ਦੀ ਮÏਤ ਦੇ ਮਾਮਲੇ 'ਚ ਪੰਜਾਬੀ ਗਿ੍ਫ਼ਤਾਰ
Ad Position 24