27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣਾ ਫਰਜ਼ ਬਾਖੂਬੀ ਅਦਾ ਕੀਤਾ-ਭਾਈਚਾਰਾ

Ad Position 21
No active advertisement
ਅਜੀਤ ਡੈਸਕ 11-06-2026
ਲੰਡਨ, 10 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੈਨਰੀ ਨੋਵਾਕ ਦੀ ਹੱਤਿਆ ਦੇ ਦੋਸ਼ੀ ਵਿਕਰਮ ਦਿਗਵੇ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਦੇ ਘਟਨਾਕ੍ਰਮ ਵਿਚ ਜਦੋਂ ਕੁਝ ਲੋਕਾਂ ਨੇ ਸਿੱਖਾਂ ਤੇ ਖਾਸ ਤÏਰ 'ਤੇ ਕ੍ਰਿਪਾਨ 'ਤੇ ਪਾਬੰਦੀ ਲਗਾਉਣ ਦੀਆਂ ਮੰਗਾਂ ਕੀਤੀਆਂ ਜਾਣ ਲੱਗੀਆਂ ਤਾਂ ਸੰਸਦ ਵਿਚ ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਪੂਰੇ ਜ਼ੋਸ਼ ਨਾਲ ਜੋ ਆਪਣਾ ਪੱਖ ਰੱਖਿਆ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ | ਭਾਵੇਂ ਕਿ ਇਸ ਮਾਮਲੇ ਵਿਚ ਸਾਰੇ ਸਿੱਖ ਸੰਸਦਾਂ ਨੇ ਆਪੋ ਆਪਣੇ ਢੰਗ ਨਾਲ ਬਾਖੂਬੀ ਰੋਲ ਨਿਭਾਇਆ ਹੈ ਪਰ ਇਸ ਦੀ ਪਹਿਲ ਕਰਨ ਵਾਲੇ ਸੰਸਦ ਮੈਂਬਰ ਢੇਸੀ ਸੰਸਦ ਵਿਚ ਉਹਨਾਂ ਲੋਕਾਂ ਨੂੰ ਕਰੜੇ ਹੱਥੀ ਲਿਆ ਜਿਹੜੇ ਇਸ ਦੁਖਦਾਈ ਘਟਨਾ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ | ਢੇਸੀ ਨੇ ਕਿਹਾ ਕਿ ਨੋਵਾਕ ਨਾਲ ਜੋ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ, ਇਸ ਕਤਲ ਦੀ ਉਹਨਾਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਉਹਨਾਂ ਕਿਹਾ ਕਿ ਅਦਾਲਤ 'ਚ ਜੱਜ ਨੇ ਸਜ਼ਾ ਸੁਣਾਉਂਦਿਆਂ ਸ਼ਪਸ਼ਟ ਕਿਹਾ ਹੈ ਕਤਲ ਲਈ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ ਸੀ ਪਰ ਫਿਰ ਵੀ ਇਸ ਨੂੰ ਸਿਆਸੀ ਲਾਹਾ ਲੈਣ ਲਈ ਮੁੱਦਾ ਬਣਾਇਆ ਜਾ ਰਿਹਾ ਹੈ | ਸੰਸਦ ਵਿੱਚ ਸੰਸਦ ਮੈਂਬਰ ਢੇਸੀ ਨੇ ਵਿਸ਼ਵ ਯੁੱਧਾਂ ਦÏਰਾਨ ਸਿੱਖਾਂ ਦੀਆਂ ਕੁਰਬਾਨੀਆਂ ਵਾਲੇ ਇਤਿਹਾਸ ਵੱਲ ਧਿਆਨ ਦਿਵਾਇਆ¢ ਉਹਨਾਂ ਦੱਸਿਆ ਕਿ ਕਿਰਪਾਨ ਵਾਲੇ ਹੀ ਵਿਸ਼ਵ ਯੁੱਧਾਂ ਵਿਚ ਸਨ, ਜੋ ਬਰਤਾਨੀਆਂ ਲਈ ਲੜੇ¢ ਸ: ਢੇਸੀ ਨੂੰ ਸਾਹਮਣਿਓ ਭਾਵੇਂ ਸਵਾਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ, ਦੋ ਵਾਰ ਸਪੀਕਰ ਨੂੰ ਵੀ ਦਖ਼ਲ ਦੇਣਾ ਪਿਆ, ਪਰ ਚਿਹਰੇ ਤੇ ਗੁੱਸਾ ਤੇ ਸ਼ਬਦਾਂ ਦੇ ਜਾਦੂਗਰ ਨੇ ਆਪਣੀ ਕੌਮ ਦਾ ਪੱਖ ਬਾਖੂਬੀ ਪੇਸ਼ ਕਰਕੇ, ਸਾਬਤ ਕੀਤਾ ਕਿ ਉਹ ਆਪਣੇ ਭਾਈਚਾਰੇ ਲਈ ਅਵਾਜ਼ ਬੁਲੰਦ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰੇਗਾ | ਸੰਸਦ ਮੈਂਬਰ ਢੇਸੀ ਦੇ ਰੋਲ ਦੀ ਸਲੋਹ ਹਲਕੇ ਦੇ ਲੋਕਾਂ ਵੱਲੋਂ ਹੀ ਨਹੀਂ ਬਲਕਿ ਗ੍ਰੇਵਜ਼ੈਂਡ, ਸਾਊਥਾਲ, ਹੰਸਲੋ ਸਮੇਤ ਇੰਗਲੈਂਡ ਭਰ ਵਿਚ ਵੱਸਦੇ ਸਮੁੱਚੇ ਸਿੱਖ ਭਾਈਚਾਰੇ ਨੇ ਸ਼ਲਾਘਾ ਕੀਤੀ ਹੈ | ਦੱਸਣਯੋਗ ਇਹ ਵੀ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਇਸ ਰੋਲ ਨਾਲ ਆਪਣੇ ਆਲੋਚਕਾਂ ਦੇ ਮੂੰਹਾਂ ਤੇ ਵੀ ਇਕ ਵਾਰ ਤਾਲੇ ਲਾ ਦਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ ਬੈਲਫਾਸਟ ਚਾਕੂ ਹਮਲੇ ਤੋਂ ਬਾਅਦ ਸਕਾਟਲੈਂਡ ਭਰ ਵਿਚ ਪ੍ਰਦਰਸ਼ਨ ਅਗਲੀ ਖ਼ਬਰ 17 ਪ੍ਰਵਾਸੀਆਂ ਦੀ ਅਮਰੀਕੀ ਨਾਗਰਿਕਤਾ ਹੋਵੇਗੀ ਰੱਦ-ਨਿਆਂ ਵਿਭਾਗ
Ad Position 24