27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਚਰਚ ਵੱਲੋਂ ਚਲਾਏ ਜਾਂਦੇ ਮਦਰ ਐਂਡ ਬੇਬੀ ਹੋਮ 'ਚ 61 ਨਵਜੰਮੇ ਬੱਚਿਆਂ ਦੀ ਮÏਤ ਦੇ ਸਬੂਤ ਪੁਲਿਸ ਨੂੰ ਮਿਲੇ

Ad Position 21
No active advertisement
ਅਜੀਤ ਡੈਸਕ 11-06-2026
ਲੈਸਟਰ (ਇੰਗਲੈਂਡ), 10 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਕੰਬਰੀਆ ਸਥਿਤ ਸੇਂਟ ਮੋਨਿਕਾ ਮਦਰ ਐਂਡ ਬੇਬੀ ਹੋਮ ਵਿਚ ਹੋਈਆਂ ਕਥਿਤ ਇਤਿਹਾਸਕ ਬੇਨਿਯਮੀਆਂ ਤੇ ਦੁਰਵਿਵਹਾਰ ਦੇ ਮਾਮਲੇ ਵਿਚ 61 ਨਵਜੰਮੇ ਬੱਚਿਆਂ ਦੀ ਮÏਤ ਨਾਲ ਸੰਬੰਧਿਤ ਸਬੂਤ ਕੰਬਰੀਆ ਪੁਲਿਸ ਨੂੰ ਸੌਂਪੇ ਗਏ ਹਨ | ਜਾਚ ਤੋਂ ਬਾਅਦ ਸਾਹਮਣੇ ਆਈ ਇਕ ਨਵੀਂ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਕੇਂਡਲ ਸਥਿਤ ਇਸ ਸੰਸਥਾ ਵਿਚ ਨਵਜੰਮੇ ਬੱਚਿਆਂ ਦੀ ਮÏਤ ਦਰ ਅਸਧਾਰਨ ਤੌਰ 'ਤੇ ਉੱਚੀ ਸੀ | ਲੈਂਕਾਸਟਰ ਯੂਨੀਵਰਸਿਟੀ ਦੇ ਇਤਿਹਾਸਕਾਰ ਡਾ. ਮਾਈਕਲ ਲੈਂਬਰਟ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਅਣਉਚਿਤ ਸਹੂਲਤਾਂ, ਲਾਪਰਵਾਹੀ, ਮੈਡੀਕਲ ਦੇਖਭਾਲ ਦੀ ਘਾਟ ਤੇ ਚਰਚ ਤੇ ਸਰਕਾਰੀ ਨਿਗਰਾਨੀ ਦੀ ਕਮੀ ਕਾਰਨ ਇਹ ਮÏਤਾਂ ਹੋਈਆਂ | ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅਪਾਹਜਤਾ ਨਾਲ ਜਨਮੇ ਕੁਝ ਬੱਚਿਆਂ ਨੂੰ ਗੋਦ ਲੈਣ ਯੋਗ ਨਾ ਸਮਝਦੇ ਹੋਏ ਆਧੁਨਿਕ ਇਲਾਜ ਤੋਂ ਵਾਂਝਾ ਰੱਖਿਆ ਗਿਆ | ਸੇਂਟ ਮੋਨਿਕਾ ਹੋਮ ਨੂੰ 1917 ਤੋਂ 1970 ਤੱਕ ਕਾਰਲਾਈਲ ਡਾਇਓਸੀਜ਼ ਵੱਲੋਂ ਚਲਾਇਆ ਜਾਂਦਾ ਸੀ, ਜਿੱਥੇ ਉੱਤਰੀ ਇੰਗਲੈਂਡ ਤੋਂ ਗੈਰ-ਵਿਆਹੀਆਂ ਗਰਭਵਤੀ ਅÏਰਤਾਂ ਨੂੰ ਗੁਪਤ ਤੌਰ 'ਤੇ ਬੱਚਿਆਂ ਨੂੰ ਜਨਮ ਦੇਣ ਲਈ ਭੇਜਿਆ ਜਾਂਦਾ ਸੀ | ਪਹਿਲਾਂ 43 ਬੱਚਿਆਂ ਅਤੇ ਦੋ ਮਾਵਾਂ ਦੇ ਬਿਨਾਂ ਨਿਸ਼ਾਨ ਵਾਲੀਆਂ ਸਾਂਝੀਆਂ ਕਬਰਾਂ ਵਿਚ ਦਫਨਾਏ ਜਾਣ ਦਾ ਖੁਲਾਸਾ ਹੋਇਆ ਸੀ, ਜਦਕਿ ਹੁਣ ਹੋਰ 18 ਬੱਚਿਆਂ ਦੀਆਂ ਮÏਤਾਂ ਅਤੇ 54 ਮਿ੍ਤਕ ਜਨਮਾਂ ਦੀ ਪਛਾਣ ਹੋਈ ਹੈ¢ ਇਨ੍ਹਾਂ ਬੱਚਿਆਂ ਨੂੰ ਕਿੱਥੇ ਦਫਨਾਇਆ
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਫਰਾਰ, ਪੁਲਿਸ ਵੱਲੋਂ ਭਾਲ ਤੇਜ਼ ਅਗਲੀ ਖ਼ਬਰ ਬੈਲਫਾਸਟ ਚਾਕੂ ਹਮਲੇ ਤੋਂ ਬਾਅਦ ਸਕਾਟਲੈਂਡ ਭਰ ਵਿਚ ਪ੍ਰਦਰਸ਼ਨ
Ad Position 24