27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਰਤੀ ਵਿਦਿਆਰਥਣ 25 ਫੁੱਟ ਉਚਾਈ ਤੋਂ ਡਿੱਗੀ, ਹਾਲਤ ਗੰਭੀਰ

Ad Position 21
No active advertisement
ਅਜੀਤ ਡੈਸਕ 11-06-2026
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਇਲੀਨੋਇਸ ਦੀ ਐਲਮਹਰਸਟ ਯੂਨੀਵਰਸਿਟੀ ਵਿਚ ਪੜ ਰਹੀ ਭਾਰਤ ਦੇ ਤੇਲੰਗਾਨਾ ਰਾਜ ਦੀ 23 ਸਾਲਾ ਗ੍ਰੈਜੂਏਟ ਵਿਦਿਆਰਥਣ ਸਪੰਦਨਾ ਲਾਗੀਸ਼ੇਟੀ ਸ਼ਿਕਾਗੋ ਦੇ ਇਕ ਟਰਾਂਜ਼ਿਟ ਸਟੇਸ਼ਨ 'ਤੇ ਲਗਭਗ 25 ਫੁੱਟ ਉਚਾਈ ਤੋਂ ਡਿੱਗਣ ਤੋਂ ਬਾਅਦ ਗੰਭੀਰ ਹਾਲਤ ਵਿਚ ਹੈ | ਪ੍ਰਾਪਤ ਵੇਰਵੇ ਅਨੁਸਾਰ, ਸਪੰਦਨਾ ਸ਼ਿਕਾਗੋ ਦੇ ਐਲੀਵੇਟਿਡ ਐਲ ਟਰਾਂਜ਼ਿਟ ਸਿਸਟਮ ਨਾਲ ਜੁੜੀ ਪÏੜੀਆਂ ਤੋਂ ਡਿੱਗ ਗਈ ਅਤੇ ਉਸ ਨੂੰ ਪਾਰਕ ਰਿਜ, ਇਲੀਨੋਇਸ ਦੇ ਐਡਵੋਕੇਟ ਲੂਥਰਨ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇੰਟੈਂਸਿਵ ਕੇਅਰ ਯੂਨਿਟ ਵਿਚ ਹੈ | ਪਰਿਵਾਰਕ ਮੈਂਬਰਾਂ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਡਿੱਗਣ ਦੇ ਨਤੀਜੇ ਵਜੋਂ ਸਪੰਦਨਾ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੈ¢ ਉਹ 2025 ਦੇ ਸ਼ੁਰੂ 'ਚ ਐਲਮਹਰਸਟ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਆਈ ਸੀ |




Ad Position 22
No active advertisement
ਪਿਛਲੀ ਖ਼ਬਰ ਓਾਟਾਰੀਓ ਖਾਲਸਾ ਦਰਬਾਰ ਗੁਰੂਘਰ ਵਿਖੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ ਦੌਰਾਨ ਵੈਨਕੂਵਰ 'ਚ ਨਿਤਰਨਗੇ ਫੁੱਟਬਾਲ ਜਗਤ ਦੇ ਕਈ ਵੱਡੇ ਸਿਤਾਰੇ
Ad Position 24