ਵੈਨਕੂਵਰ, 11 ਜੂਨ (ਮਲਕੀਤ ਸਿੰਘ)- ਫ਼ੀਫ਼ਾ ਵਿਸ਼ਵ ਕੱਪ 2026 ਦੇ ਆਗਾਜ਼ ਨਾਲ ਹੀ ਵੈਨਕੂਵਰ ਪੂਰੀ ਤਰ੍ਹਾਂ ਫੁੱਟਬਾਲ ਦੇ ਰੰਗਾਂ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ¢ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ਵ ਕੱਪ ਨਾਲ ਸਬੰਧਤ ਸਜਾਵਟਾਂ, ਕਲਾ ਪ੍ਰਦਰਸ਼ਨੀਆਂ ਅਤੇ ਖੇਡ ਪ੍ਰੇਮੀਆਂ ਦੀ ਸਮੂਲੀਅਤ ਵਾਲੀਆਂ ਗਤੀਵਿਧੀਆਂ ਕਾਰਨ ਸਥਾਨਕ ਲੋਕਾਂ 'ਚ ਇਕ ਨਵਾਂ ਉਤਸ਼ਾਹ ਸਿਰਜਿਆ ਮਹਿਸੂਸ ਕੀਤਾ ਜਾ ਰਿਹਾ ਹੈ | ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ 16 ਸ਼ਹਿਰਾਂ ਵਿੱਚ ਸ਼ਾਮਲ ਵੈਨਕੂਵਰ ਦਾ ਪ੍ਰਸ਼ਾਸਨ ਇਸ ਮੌਕੇ ਨੂੰ ਸਿਰਫ਼ ਮੈਚਾਂ ਤੱਕ ਸੀਮਤ ਨਹੀਂ ਰੱਖਣਾ ਚਾਹੁੰਦਾ¢ ਸਥਾਨਕ ਪ੍ਰਸ਼ਾਸਨ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਹਿਰ ਨੂੰ ਅਜਿਹੀ ਦਿੱਖ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਇੱਥੇ ਆਉਣ ਵਾਲੇ ਸੈਲਾਨੀ ਅਤੇ ਫੁੱਟਬਾਲ ਪ੍ਰੇਮੀ ਇਸ ਸਮਾਗਮ ਨੂੰ ਲੰਮੇ ਸਮੇਂ ਤੱਕ ਯਾਦ ਰੱਖਣ | ਇਨ੍ਹਾਂ ਤਿਆਰੀਆਂ ਵਿਚਾਲੇ ਸਭ ਤੋਂ ਵੱਧ ਧਿਆਨ ਸਾਇੰਸ ਵਰਲਡ ਦੀ ਪ੍ਰਸਿੱਧ ਗੁੰਬਦਨੁਮਾ ਇਮਾਰਤ ਨੇ ਆਪਣੇ ਵੱਲ ਖਿੱਚਿਆ ਹੈ, ਜਿਸ ਨੂੰ ਵਿਸ਼ਾਲ ਫੁੱਟਬਾਲ ਦਾ ਰੂਪ ਦੇ ਕੇ ਸਜਾਇਆ ਗਿਆ ਹੈ¢ ਜੋ ਦਿਨ ਅਤੇ ਰਾਤ ਦੋਵੇਂ ਸਮਿਆਂ ਦÏਰਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਸੈਂਕੜੇ ਲੋਕ ਇੱਥੇ ਪਹੁੰਚ ਕੇ ਤਸਵੀਰਾਂ ਖਿਚਵਾ ਰਹੇ ਹਨ¢ ਇਸ ਤੋਂ ਇਲਾਵਾ ਇੱਥੋਂ ਦੀਆਂ ਰਮਣੀਕ ਪਹਾੜੀਆਂ ਦੀ ਟੀਸੀ ਤੇ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਗਰÏਸ ਮਾਊਾਟਨ ਦੀ ਢਲਾਣ ਤੇ ਵਿਛਾਏ ਗਿਆ ਇੱਕ ਵੱਡਆਕਾਰੀ ਕੈਨੇਡੀਅਨ ਝੰਡਾ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਦੀ ਦਿਲਕਸ਼ ਦਿੱਖ ਦਾ ਨਜ਼ਾਰਾ ਕਈ ਕਿਲੋਮੀਟਰਾਂ ਦੀ ਦੂਰੀ ਤੋਂ ਵੀ ਲਿਆ ਜਾ ਸਕਦਾ ਹੈ | ਵਿਸ਼ਵ ਕੱਪ ਦÏਰਾਨ ਸ਼ਹਿਰ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ, ਸੰਗੀਤਕ ਪੇਸ਼ਕਾਰੀਆਂ ਅਤੇ ਪ੍ਰਸ਼ੰਸਕਾਂ ਲਈ ਵਿਸ਼ੇਸ਼ ਸਰਗਰਮੀਆਂ ਵੀ ਉਲੀਕੀਆਂ ਗਈਆਂ ਹਨ¢ ਇਸ ਨਾਲ ਨਾ ਸਿਰਫ਼ ਖੇਡਾਂ ਦਾ ਮਾਹÏਲ ਬਣੇਗਾ, ਸਗੋਂ ਵੈਨਕੂਵਰ ਦੀ ਸੱਭਿਆਚਾਰਕ ਅਤੇ ਸੈਰ-ਸਪਾਟਾ ਪਛਾਣ ਨੂੰ ਵੀ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਉਭਾਰਨ ਦੇ ਕੀਤੇ ਜਾ ਰਹੇ ਯਤਨ ਸ਼ਲਾਗਾਯੋਗ ਹਨ | ਕੁਝ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਦÏਰਾਨ ਦੁਨੀਆ ਭਰ ਦੀਆਂ ਨਜ਼ਰਾਂ ਵੈਨਕੂਵਰ 'ਤੇ ਟਿਕੀਆਂ ਰਹਿਣਗੀਆਂ¢ ਅਜਿਹੇ ਵਿੱਚ ਸ਼ਹਿਰ ਲਈ ਇਹ ਮÏਕਾ ਸਿਰਫ਼ ਖੇਡਾਂ ਦੀ ਮੇਜ਼ਬਾਨੀ ਤੱਕ ਸੀਮਤ ਨਹੀਂ, ਸਗੋਂ ਆਪਣੀ ਸੁੰਦਰਤਾ, ਪਰਾਹੁਣਚਾਰੀ ਅਤੇ ਬਹੁ-ਸੱਭਿਆਚਾਰਕ ਪਛਾਣ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਵੀ ਹੈ |