ਵੈਨਕੂਵਰ, 11 ਜੂਨ (ਮਲਕੀਤ ਸਿੰਘ) ਫੀਫਾ ਵਿਸ਼ਵ ਕੱਪ ਦੇ ਮÏਕੇ 'ਤੇ ਉੱਤਰੀ ਵੈਨਕੂਵਰ ਦੇ ਸਮੁੰਦਰਾਂ ਦੇ ਵਿਸ਼ਾਲ ਪਾਣੀਆਂ ਦੇ ਕਿਨਾਰਿਆਂ ਤੇ ਸਥਿਤ ਬੰਦਰਗਾਹਾਂ ਤੇ ਜਸ਼ਨਾਂ ਵਰਗਾ ਮਾਹÏਲ ਸਿਰਜਿਆ ਨਜ਼ਰ ਆ ਰਿਹਾ ਹੈ ਜਿੱਥੇ ਖੇਡ ਪ੍ਰੇਮੀਆਂ ਦੇ ਮਨੋਰੰਜਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਜਾਣਕਾਰੀ ਅਨੁਸਾਰ ਇੱਥੇ ਵਿਸ਼ਵ ਕੱਪ ਦੇ ਮੈਚਾਂ ਦੇ ਸਿੱਧੇ ਪ੍ਰਸਾਰਣਾਂ ਲਈ ਵੱਡੇ ਪਰਦੇ ਲਗਾਏ ਗਏ ਹਨ ¢ ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲਾ, ਪਰਿਵਾਰਕ ਗਤੀਵਿਧੀਆਂ ਅਤੇ ਹੋਰ ਮਨੋਰੰਜਨ ਸਾਧਨਾ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ | ਆਯੋਜਕਾਂ ਦਾ ਕਹਿਣਾ ਹੈ ਕਿ ਇਸ ਉਪਰਾਲੇ ਦਾ ਮਕਸਦ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਫੁੱਟਬਾਲ ਪ੍ਰੇਮੀਆਂ ਨੂੰ ਇੱਕ ਅਜਿਹਾ ਸਥਾਨ ਮੁਹੱਈਆ ਕਰਵਾਉਣਾ ਹੈ ਜਿੱਥੇ ਉਹ ਇਕੱਠੇ ਹੋ ਕੇ ਮੈਚਾਂ ਦਾ ਆਨੰਦ ਮਾਣ ਸਕਣ ਅਤੇ ਵਿਸ਼ਵ ਕੱਪ ਦੇ ਰੋਮਾਂਚ ਨੂੰ ਨੇੜਿਓਾ ਮਹਿਸੂਸ ਕਰ ਸਕਣ | ਵਿਸ਼ਵ ਕੱਪ ਦÏਰਾਨ ਇੱਥੇ ਹਜ਼ਾਰਾਂ ਖੇਡ ਪ੍ਰੇਮੀਆਂ ਦੇ ਪੁੱਜਣ ਦੀ ਉਮੀਦ ਕੀਤੀ ਜਾ ਰਹੀ ਹੈ¢