ਮੈਲਬੌਰਨ, 12 ਜੂਨ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟਰੇਲੀਆ ਦੇ ਰਾਜ ਵਿਕਟੋਰੀਆ ਦੀ ਵਿਟਲਸੀ ਸਿਟੀ ਕੌਂਸਲ ਦੇ ਥਾਮਸਟਾਊਨ ਵਾਰਡ ਦੀ ਉਪ-ਚੋਣ ਵਿੱਚ ਭਾਰਤੀ ਮੂਲ ਦੀ ਚਮਨ ਤਿਵਾੜੀ ਨੇ ਜਿੱਤ ਹਾਸਲ ਕਰਕੇ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ | ਉਹ 2028 ਵਿੱਚ ਹੋਣ ਵਾਲੀਆਂ ਅਗਲੀਆਂ ਸਥਾਨਕ ਸਰਕਾਰ ਚੋਣਾਂ ਤੱਕ ਥਾਮਸਟਾਊਨ ਵਾਰਡ ਦੀ ਨੁਮਾਇੰਦਗੀ ਕਰਨਗੇ¢ਇਹ ਉਪ-ਚੋਣ ਪਹਿਲੇ ਕÏਾਸਲਰ ਦੇ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਕਰਵਾਈ ਗਈ ਸੀ¢ ਵਿਟਲਸੀ ਕੌਂਸਲ ਨੇ ਚਮਨ ਤਿਵਾੜੀ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਕੌਂਸਲ ਉਨ੍ਹਾਂ ਨਾਲ ਨਵੇਂ ਕÏਾਸਲਰ ਵਜੋਂ ਮਿਲ ਕੇ ਕੰਮ ਕਰਨ ਲਈ ਉਤਸੁਕ ਹੈ | ਚਮਨ ਤਿਵਾੜੀ ਜਲਦ ਹੀ ਅਧਿਕਾਰਕ ਤÏਰ 'ਤੇ ਕੌਂਸਲਰ ਵਜੋਂ ਸਹੁੰ ਚੁੱਕਣਗੇ¢ ਤਿਵਾੜੀ ਦੀ ਇਸ ਜਿੱਤ ਦੇ ਕਾਰਨ ਆਸਟਰੇਲੀਆ ਚ ਰਹਿੰਦੇ ਭਾਰਤੀ ਭਾਈਚਾਰੇ ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |