08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਵਿਦਿਆਰਥੀਆਂ ਨੂੰ ਬਚਾਉਂਦਿਆਂ ਅਧਿਆਪਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 13-06-2026
ਲੈਸਟਰ (ਇੰਗਲੈਂਡ), 12 ਜੂਨ (ਸੁਖਜਿੰਦਰ ਸਿੰਘ ਢੱਡੇ)-ਮੈਨਚੈਸਟਰ ਦੇ ਬਲੈਕਲੀ ਇਲਾਕੇ ਸਥਿਤ ਕੋ-ਆਪ ਅਕੈਡਮੀ ਸਕੂਲ 'ਚ ਹੋਏ ਚਾਕੂ ਹਮਲੇ ਦੌਰਾਨ ਵਿਦਿਆਰਥੀਆਂ ਦੀ ਰੱਖਿਆ ਕਰਦਿਆਂ ਇਕ ਅਧਿਆਪਕ ਜ਼ਖ਼ਮੀ ਹੋ ਗਿਆ | ਅਦਾਲਤ ਵਿਚ ਦੱਸਿਆ ਗਿਆ ਕਿ 14 ਸਾਲਾ ਲੜਕੀ ਨੇ ਕਥਿਤ ਤੌਰ 'ਤੇ 2 ਸਹਿਪਾਠੀਆਂ ਤੇ ਇਕ ਅਧਿਆਪਕ 'ਤੇ ਚਾਕੂ ਨਾਲ ਹਮਲਾ ਕੀਤਾ | ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਈ ਲੜਕੀ 'ਤੇ ਤਿੰਨ ਵਿਅਕਤੀਆਂ ਦੇ ਕਤਲ ਦੀ ਕੋਸ਼ਿਸ਼ ਤੇ ਸਕੂਲ 'ਚ ਧਾਰਦਾਰ ਹਥਿਆਰ ਲਿਆਉਣ ਦੇ ਦੋਸ਼ ਲਗਾਏ ਗਏ ਹਨ | ਅਦਾਲਤ ਨੇ ਉਸ ਨੂੰ ਯੂਥ ਡਿਟੈਨਸ਼ਨ 'ਚ ਭੇਜ ਦਿੱਤਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 19 ਜੂਨ ਨੂੰ ਓਲਡ ਬੇਲੀ ਅਦਾਲਤ ਵਿਚ ਹੋਵੇਗੀ | ਹਮਲੇ 'ਚ ਦੋ 14 ਸਾਲਾ ਵਿਦਿਆਰਥੀ ਤੇ 27 ਸਾਲਾ ਵਿਗਿਆਨ ਅਧਿਆਪਕ ਮੈਸਮ ਅਬਦੁੱਲਾ ਜ਼ਖ਼ਮੀ ਹੋਏ ਸਨ | ਅਬਦੁੱਲਾ ਨੂੰ ਗਰਦਨ 'ਤੇ ਚਾਕੂ ਦਾ ਵਾਰ ਲੱਗਿਆ ਜਦੋਂ ਉਹ ਵਿਦਿਆਰਥੀਆਂ ਨੂੰ ਬਚਾਉਣ ਲਈ ਅੱਗੇ ਆਏ | ਸਾਰੇ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਅਧਿਆਪਕ ਦੀ ਪਤਨੀ ਸਮੀਆ ਨੇ ਕਿਹਾ ਕਿ ਉਸ ਦੇ ਪਤੀ ਨੇ ਬੱਚਿਆਂ ਦੀ ਸੁਰੱਖਿਆ ਲਈ ਬਹਾਦਰੀ ਦਿਖਾਈ ਹੈ | ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ ਤੇ ਇਸ ਘਟਨਾ ਵਿੱਚ ਵੀ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ | ਪੁਲਿਸ ਅਤੇ ਅੱਤਵਾਦ ਵਿਰੋਧੀ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ | ਹਾਲਾਂਕਿ ਹੁਣ ਤੱਕ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ ਨਹੀਂ ਮੰਨਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਬੈਲਫਾਸਟ ਹਿੰਸਾ ਦੀ ਆਈ.ਡਬਲਯੂ.ਏ. ਵੱਲੋਂ ਨਿੰਦਾ ਅਗਲੀ ਖ਼ਬਰ ਭਾਰਤੀ ਮੂਲ ਦੀ ਮਹਿਲਾ ਬਣੀ ਕੌਂਸਲਰ
Ad Position 24