08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਹਾਰਾਜਾ ਚਾਰਲਸ ਵੱਲੋਂ 'ਬਿ੍ਟਿਸ਼ ਏਸ਼ੀਅਨ ਟਰੱਸਟ' ਵਿਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ

Ad Position 21
No active advertisement
ਅਜੀਤ ਡੈਸਕ 13-06-2026
ਲੰਡਨ, 12 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਜਾ ਚਾਰਲਸ ਤੀਜੇ ਨੇ ਦੱਖਣੀ ਏਸ਼ੀਆ ਵਿਚ ਗਰੀਬੀ ਨਾਲ ਲੜਨ ਲਈ ਆਪਣੇ ਵੱਲੋਂ ਸਥਾਪਿਤ ਕੀਤੀ ਗਈ ਇੱਕ ਸਮਾਜ ਸੇਵੀ ਸੰਸਥਾ ਬਿ੍ਟਿਸ਼ ਏਸ਼ੀਅਨ ਟਰੱਸਟ ਦੀ 20ਵੀਂ ਵਰ੍ਹੇਗੰਢ ਦੇ ਮÏਕੇ 'ਤੇ ਲੰਡਨ ਵਿਚ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦÏਰਾਨ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ | 'ਬਿ੍ਟਿਸ਼ ਏਸ਼ੀਅਨ ਟਰੱਸਟ' ਦੇ ਰਾਇਲ ਫਾਊਾਡਿੰਗ ਪੈਟਰਨ (ਸ਼ਾਹੀ ਸੰਸਥਾਪਕ ਸਰਪ੍ਰਸਤ) ਵਜੋਂ, 77 ਸਾਲਾ ਮਹਾਰਾਜਾ ਨੇ ਇਸ ਖੇਤਰ ਵਿੱਚ 1.88 ਕਰੋੜ (18.8 ਮਿਲੀਅਨ) ਤੋਂ ਵੱਧ ਲੋਕਾਂ ਦੀ ਮਦਦ ਕਰਕੇ ਚੈਰਿਟੀ ਦੁਆਰਾ ਪਾਏ ਗਏ ਯੋਗਦਾਨ ਨੂੰ ਉਜਾਗਰ ਕਰਨ ਲਈ ਸੈਂਕੜੇ ਨਾਮਵਰ ਹਸਤੀਆਂ ਨਾਲ ਸਮਾਗਮ ਵਿੱਚ ਸ਼ਿਰਕਤ ਕੀਤੀ | ਲੰਡਨ ਵਿੱਚ ਹੋਏ ਇਸ ਵਿਸ਼ੇਸ਼ ਸਮਾਰੋਹ ਦੌਰਾਨ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿੱਚ ਫੈਲੇ ਚੈਰਿਟੀ ਦੇ ਕਾਰਜਾਂ ਲਈ 10 ਲੱਖ ਪੌਂਡ ਤੋਂ ਵੱਧ ਦਾ ਫੰਡ ਵੀ ਇਕੱਠਾ ਕੀਤਾ ਗਿਆ | ਚੈਰਿਟੀ ਦੇ ਸਲਾਨਾ ਡਿਨਰ ਅਤੇ ਰਿਸੈਪਸ਼ਨ ਵਿੱਚ 300 ਤੋਂ ਵੱਧ ਮਹਿਮਾਨਾਂ ਨਾਲ ਸ਼ਿਰਕਤ ਕੀਤੀ¢ ਸਮਾਗਮ ਦੌਰਾਨ, ਮਹਿਮਾਨਾਂ ਨੂੰ ਇੱਕ ਲਘੂ ਫ਼ਿਲਮ ਦਿਖਾਈ ਗਈ, ਜਿਸ ਵਿਚ ਬਿ੍ਟਿਸ਼ ਏਸ਼ੀਅਨ ਟਰੱਸਟ ਦੇ ਸਫ਼ਰ ਨੂੰ ਦਿਖਾਇਆ ਗਿਆ | ਇਹ ਸੰਸਥਾ ਸਾਲ 2007 ਵਿੱਚ ਹੋਏ ਭਾਰਤ-ਪਾਕਿਸਤਾਨ ਚੈਰਿਟੀ ਕ੍ਰਿਕਟ ਮੈਚ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਸੀ¢ ਫ਼ਿਲਮ ਤੋਂ ਬਾਅਦ, ਮਹਾਰਾਜਾ ਚਾਰਲਸ ਨੂੰ ਉਸ ਇਤਿਹਾਸਕ ਮੈਚ ਦੀ ਇੱਕ ਫਰੇਮ ਕੀਤੀ ਹੋਈ ਤਸਵੀਰ ਭੇਟ ਕੀਤੀ ਗਈ, ਜਿਸ ਵਿੱਚ ਉਹ ਦੋਵਾਂ ਟੀਮਾਂ ਦੇ ਕਪਤਾਨਾਂ ਨਾਲ ਨਜ਼ਰ ਆ ਰਹੇ ਹਨ | ਇਸ ਹਾਈ-ਪ੍ਰੋਫਾਈਲ ਸਮਾਗਮ 'ਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਮਹਿਮਾਨਾਂ 'ਚ ਸ਼ਾਮ ਦੇ ਹੋਸਟ ਸੰਜੀਵ ਭਾਸਕਰ ਓ.ਬੀ.ਈ., ਡੇਮ ਮੀਰਾ ਸਿਆਲ, ਮਾਹਿਰਾ ਖ਼ਾਨ, ਕੋਨੀ ਹੱਕ, ਕੁਨਾਲ ਨਈਅਰ, ਪ੍ਰੀਆ ਕਾਲੀਦਾਸ, ਗੁਰਿੰਦਰ ਚੱਢਾ, ਨੌਟੀ ਬੁਆਏ ਤੇ ਨਿਹਾਲ ਅਰਥਨਾਇਕ ਸ਼ਾਮਲ ਸਨ¢
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਵਿਚ 2035 ਤੱਕ 60 ਫ਼ੀਸਦ ਬੱਚੇ ਪੈਦਲ ਜਾਂ ਸਾਈਕਲ ਰਾਹੀਂ ਸਕੂਲ ਜਾਣ ਦੀ ਯੋਜਨਾ ਅਗਲੀ ਖ਼ਬਰ ਧੀ ਦੀ ਕਾਤਲ ਮਾਂ ਨੂੰ ਉਮਰ ਕੈਦ
Ad Position 24