ਲੈਸਟਰ (ਇੰਗਲੈਂਡ), 12 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼੍ਰੋਪਸ਼ਾਇਰ ਖੇਤਰ ਦੀ ਰਹਿਣ ਵਾਲੀ 32 ਸਾਲਾ ਸਾਰਾ ਨਗਾਬਾ ਨੂੰ ਆਪਣੀ ਦੋ ਸਾਲਾ ਧੀ ਐਲਿਜ਼ਾ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ¢ ਬਰਮਿੰਘਮ ਕਰਾਊਨ ਅਦਾਲਤ ਨੇ ਹੁਕਮ ਦਿੱਤਾ ਕਿ ਉਹ ਘੱਟੋ-ਘੱਟ 19 ਸਾਲ ਦੀ ਸਜ਼ਾ ਕੱਟੇਗੀ, ਹਾਲਾਂਕਿ ਪਹਿਲਾਂ ਕੱਟੀ ਗਈ ਸਜ਼ਾ ਦਾ ਸਮਾਂ ਜੋੜਨ ਤੋਂ ਬਾਅਦ ਉਸ ਨੂੰ ਘੱਟੋ-ਘੱਟ 12 ਸਾਲ ਅਤੇ 154 ਦਿਨ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ | ਅਦਾਲਤ ਵਿਚ ਸੁਣਵਾਈ ਦÏਰਾਨ ਸਾਹਮਣੇ ਆਇਆ ਕਿ ਨਗਾਬਾ ਨੇ 2019 ਵਿੱਚ ਆਪਣੀ ਸੱਤ ਹਫ਼ਤਿਆਂ ਦੀ ਧੀ ਦੇ ਸਿਰ 'ਤੇ ਗੰਭੀਰ ਸੱਟਾਂ ਮਾਰੀਆਂ ਸਨ, ਜਿਸ ਕਾਰਨ ਉਸ ਦੀ ਖੋਪੜੀ ਟੁੱਟ ਗਈ ਅਤੇ ਉਹ ਗੰਭੀਰ ਤÏਰ 'ਤੇ ਅਪਾਹਜ ਹੋ ਗਈ¢ ਬਾਅਦ ਵਿੱਚ 2022 ਵਿੱਚ ਇੱਕ ਸਾਹ ਸੰਬੰਧੀ ਇਨਫੈਕਸ਼ਨ ਕਾਰਨ ਐਲਿਜ਼ਾ ਦੀ ਮÏਤ ਹੋ ਗਈ¢ ਮੈਡੀਕਲ ਸਬੂਤਾਂ ਅਨੁਸਾਰ ਜੇਕਰ ਉਸ ਨੂੰ ਇਹ ਸੱਟਾਂ ਨਾ ਲੱਗੀਆਂ ਹੁੰਦੀਆਂ ਤਾਂ ਉਸ ਦੀ ਮÏਤ ਨਾ ਹੁੰਦੀ | ਜੱਜ ਨੇ ਕਿਹਾ ਕਿ ਨਗਾਬਾ ਨੇ ਗੁੱਸੇ ਵਿੱਚ ਆ ਕੇ ਬੱਚੀ 'ਤੇ ਹਮਲਾ ਕੀਤਾ ਅਤੇ ਉਸ ਦੀ ਹਾਲਤ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ¢ ਅਦਾਲਤ ਨੇ ਇਹ ਵੀ ਕਿਹਾ ਕਿ ਉਸ ਨੇ ਕਦੇ ਵੀ ਘਟਨਾ ਬਾਰੇ ਪੂਰੀ ਸੱਚਾਈ ਨਹੀਂ ਦੱਸੀ ਅਤੇ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਦਿਖਾਇਆ | ਐਲਿਜ਼ਾ ਨੂੰ ਹਮਲੇ ਤੋਂ ਬਾਅਦ ਫੋਸਟਰ ਪਰਿਵਾਰ ਦੀ ਦੇਖਭਾਲ ਵਿੱਚ ਰੱਖਿਆ ਗਿਆ ਸੀ¢ ਫੋਸਟਰ ਮਾਪਿਆਂ ਨੇ ਕਿਹਾ ਕਿ ਭਾਵੇਂ ਉਹ ਉਨ੍ਹਾਂ ਨਾਲ ਥੋੜ੍ਹੇ ਸਮੇਂ ਲਈ ਰਹੀ, ਪਰ ਉਹ ਹਮੇਸ਼ਾ ਉਨ੍ਹਾਂ ਦੇ ਦਿਲਾਂ ਵਿੱਚ ਰਹੇਗੀ¢ ਪੁਲਿਸ ਨੇ ਇਸ ਮਾਮਲੇ ਨੂੰ ਬੇਹੱਦ ਦੁਖਦਾਈ ਦੱਸਦਿਆਂ ਕਿਹਾ ਕਿ ਐਲਿਜ਼ਾ ਨੇ ਆਪਣੀ ਛੋਟੀ ਜ਼ਿੰਦਗੀ ਦÏਰਾਨ ਬੇਹੱਦ ਦੁੱਖ ਸਹੇ ਪਰ ਆਪਣੇ ਨਵੇਂ ਪਰਿਵਾਰ ਵਿੱਚ ਉਸ ਨੂੰ ਪਿਆਰ ਅਤੇ ਸਹਾਰਾ ਮਿਲਿਆ¢