ਮੁੰਬਈ, 18 ਜੂਨ (ਅਜੀਤ ਬਿਊਰੋ)-ਸਤਿੰਦਰ ਸੱਤੀ ਨੇ ਮੁੰਬਈ ‘ਚ ਕਰਵਾਏ ਗਏ ‘ਐਕਸਚੇਂਜ4ਮੀਡੀਆ ਰੇਡੀ� ਤੇ ਆਡੀ� ਐਕਸੀਲੈਂਸ ਅਵਾਰਡਾਂ’ ‘ਚ ਵੱਕਾਰੀ ‘ਸੇਲਿਬ੍ਰਿਟੀ ਆਰਜੇ ਆਫ਼ ਦ ਈਅਰ 2026’ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਖੇਤਰੀ ਪ੍ਰਸਾਰਕ ਤੇ ਪੰਜਾਬ ਦੀ ਪਹਿਲੀ ਸੇਲਿਬ੍ਰਿਟੀ ਬਣ ਕੇ ਇਤਿਹਾਸ ਰਚਿਆ ਹੈ| ਇਹ ਇਤਿਹਾਸਕ ਪ੍ਰਾਪਤੀ ਪੰਜਾਬ ਲਈ ਇਕ ਮਾਣ ਵਾਲੀ ਗੱਲ ਹੈ| ਉਸਨੂੰ ਬਿਗ ਐਫ.ਐਮ. ‘ਤੇ ‘ਦ ਸਤਿੰਦਰ ਸੱਤੀ ਸ਼ੋਅ’ ਲਈ ਇਹ ਸਨਮਾਨ ਪ੍ਰਾਪਤ ਹੋਇਆ| ਇਹ ਸ਼ੋਅ ਦੇਸ਼ ਭਰ ਦੇ ਸਰੋਤਿਆਂ ਤੋਂ ਪ੍ਰਸ਼ੰਸਾ ਪ੍ਰਾਪਤ ਕਰਦੇ ਹੋਏ, ਸਭ ਤੋਂ ਵੱਧ ਪਿਆਰੇ ਤੇ ਬੇਸਬਰੀ ਨਾਲ ਉਡੀਕੇ ਜਾਣ ਵਾਲੇ ਰੇਡੀ� ਪ੍ਰੋਗਰਾਮਾਂ ਵਿੱਚੋਂ ਇਕ ਬਣ ਗਿਆ ਹੈ| ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸਤਿੰਦਰ ਸੱਤੀ ਨੇ ਕਿਹਾ ਕਿ ਇਹ ਮਾਨਤਾ ਹਰ ਉਸ ਸਰੋਤੇ ਨੂੰ ਸਮਰਪਿਤ ਹੈ ਜਿਸਨੇ ‘ਦ ਸਤਿੰਦਰ ਸੱਤੀ ਸ਼ੋਅ’ ਨੂੰ ਆਪਣੇ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾਇਆ| ਮੈਨੂੰ ਉਨ੍ਹਾਂ ਮਸ਼ਹੂਰ ਹਸਤੀਆਂ ਦੇ ਫੋਨ ਆ ਰਹੇ ਸਨ ਜਿਨ੍ਹਾਂ ਨੇ ਇਹ ਦੱਸਿਆ ਕਿ ਉਨ੍ਹਾਂ ਦੇ ਪ੍ਰਸ਼ੰਸਕ ਸ਼ੋਅ ਨੂੰ ਪਿਆਰ ਕਰ ਰਹੇ ਹਨ ਅਤੇ ਬਹੁਤ ਸਾਰੇ ਸੁਨੇਹੇ ਮਿਲ ਰਹੇ ਹਨ|