14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਇੰਗਲੈਂਡ ਪੁੱਜੇ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਦਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 21-06-2026
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਤੇ ਯੂਰਪ ਦੀਆਂ ਸੰਗਤਾਂ ਵੱਲੋਂ ਦਮਦਮੀ ਟਕਸਾਲ ਦੀ ਅਗਵਾਈ ਹੇਠ 19 ਤੋਂ 24 ਜੂਨ ਤੱਕ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਜੀ ਵੈਸਟ ਬ੍ਰਾਮਿਚ, ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਜੂਨ ‘84 ਤੀਸਰੇ ਘੱਲੂਘਾਰੇ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਏ ਗਏ ਹਨ ਤੇ ਇਨ੍ਹਾਂ ਸ਼ਹੀਦੀ ਸਮਾਗਮਾਂ ‘ਚ ਸ਼ਮੂਲੀਅਤ ਕਰਦੇ ਹੋਏ ਦਮਦਮੀ ਟਕਸਾਲ ਦੇ 14 ਵੇਂ ਮੁਖੀ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀ ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਤੇ ਭਾਈ ਅਮਰੀਕ ਸਿੰਘ ਸਮੇਤ ਜੂਨ 84 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਤੇ ਸੰਗਤਾਂ ਨੂੰ ਗੁਰਮਤਿ, ਪੰਥਕ ਇਤਿਹਾਸ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦਾ ਸੰਦੇਸ਼ ਦੇਣਗੇ। ਇੰਨ੍ਹਾਂ ਸਮਾਗਮਾਂ ‘ਚ ਹਾਜ਼ਰੀ ਭਰਨ ਲਈ ਸੰਗਤਾਂ ਦੇ ਵਿਸ਼ੇਸ਼ ਸੱਦੇ ‘ਤੇ ਆਪਣੀ ਸੰਖੇਪ ਫੇਰੀ ਦੌਰਾਨ ਇੰਗਲੈਂਡ ਪੁੱਜੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਬ੍ਰਮਿੰਘਮ ਏਅਰਪੋਰਟ ‘ਤੇ ਵੱਡੀ ਗਿਣਤੀ ‘ਚ ਵੱਖ-ਵੱਖ ਸ਼ਹਿਰਾਂ ਤੋਂ ਪੁੱਜੀਆਂ ਸੰਗਤਾਂ ਵੱਲੋਂ ਦਮਦਮੀ ਟਕਸਾਲ ਮੁਖੀ ਦਾ ਭਰਪੂਰ ਉਤਸ਼ਾਹ, ਸ਼ਰਧਾ ਤੇ ਸਤਿਕਾਰ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਇੰਗਲੈਂਡ ਦੀਆਂ ਸੰਗਤਾਂ ਅੰਦਰ ਆਪਣੇ ਸ਼ਹੀਦਾਂ ਪ੍ਰਤੀ ਅਥਾਹ ਪਿਆਰ ਤੇ ਸ਼ਹੀਦੀ ਸਮਾਗਮਾਂ ਲਈ ਵੇਖੇ ਜਾ ਰਹੇ ਉਤਸ਼ਾਹ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਵਿਸ਼ਾਲ ਹਨ। ਇਹੀ ਕਾਰਨ ਹੈ ਕਿ ਵਿਦੇਸ਼ੀ ਧਰਤੀ ‘ਤੇ ਵੱਸਦੀਆਂ ਸਿੱਖ ਸੰਗਤਾਂ ਵੀ ਆਪਣੇ ਧਾਰਮਿਕ, ਇਤਿਹਾਸਕ ਤੇ ਪੰਥਕ ਵਿਰਸੇ ਨਾਲ ਡੂੰਘੇ ਤੌਰ ‘ਤੇ ਜੁੜੀਆਂ ਹੋਈਆਂ ਹਨ ਤੇ ਆਪਣੇ ਸ਼ਹੀਦਾਂ ਪ੍ਰਤੀ ਅਟੁੱਟ ਸ਼ਰਧਾ ਤੇ ਸਤਿਕਾਰ ਰੱਖਦੀਆਂ ਹਨ। ਟਕਸਾਲ ਮੁਖੀ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਕੌਮ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹਿਣਗੀਆਂ ਅਤੇ ਦੁਨੀਆਂ ਦੇ ਹਰ ਕੋਨੇ ‘ਚ ਸਿੱਖ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਅਤੇ ਪੰਥਕ ਅਸੂਲਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਬੰਧਨੀ ਕਲਾਂ ਪੋਤਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਦਇਆ ਸਿੰਘ ਮੁੱਖ ਸੇਵਾਦਾਰ ਗੁ.ਸ੍ਰੀ ਗੁਰੂ ਹਰਰਾਏ ਸਾਹਿਬ ਜੀ, ਭਾਈ ਹਰਜੀਤ ਸਿੰਘ ਸਰਪੰਚ ਵਾਇਸ ਪ੍ਰਧਾਨ ਸਿੰਘ ਸਭਾ ਸਾਊਥਾਲ, ਭਾਈ ਇਸਟਮੀਤ ਸਿੰਘ ਫੁੱਲ, ਭਾਈ ਸੁਖਵਿੰਦਰ ਸਿੰਘ ਸੁੱਖਾ ਫਾਰਮ ਹਾਊਸ, ਭਾਈ ਬਲਵਿੰਦਰ ਸਿੰਘ ਚਹੇੜੂ, ਭਾਈ ਗੁਰਨਾਮ ਸਿੰਘ ਮੁੱਖ ਸੇਵਾਦਾਰ ਗੁ. ਬਾਬਾ ਸੰਗ ਜੀ, ਭਾਈ ਰੇਸ਼ਮ ਸਿੰਘ, ਭਾਈ ਰਘਬੀਰ ਸਿੰਘ ਬੀਰਾ, ਭਾਈ ਬਗੇਲ ਸਿੰਘ, ਭਾਈ ਮੱਖਣ ਸਿੰਘ, ਭਾਈ ਦਲਜੀਤ ਸਿੰਘ ਨਿਰਮਲਾ, ਭਾਈ ਖਜਾਨ ਸਿੰਘ ਡਰਬੀ, ਭਾਈ ਤੇਗਬੀਰ ਸਿੰਘ ਲੂਟਨ, ਭਾਈ ਸੁਖਦੀਪ ਸਿੰਘ ਪਤਾਰਾ, ਭਾਈ ਸਤਨਾਮ ਸਿੰਘ, ਭਾਈ ਪਰਗਣ ਸਿੰਘ, ਭਾਈ ਸੁਖਚੈਨ ਸਿੰਘ, ਭਾਈ ਜਸਵੀਰ ਸਿੰਘ, ਭਾਈ ਜਸਵੀਰ ਸਿੰਘ ਖਹਿਰਾ, ਭਾਈ ਗੁਰਿੰਦਰ ਸਿੰਘ ਘਾਲੀ, ਸਮੇਤ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਮੌਜੂਦ ਸਨ।

ਇਸ ਦੌਰਾਨ ਭਾਈ ਗੁਰਦੇਵ ਸਿੰਘ, ਭਾਈ ਦਲਜੀਤ ਸਿੰਘ, ਭਾਈ ਜਸਵਿੰਦਰ ਸਿੰਘ ਪੱਤੜ, ਭਾਈ ਜਗਵੀਰ ਸਿੰਘ, ਭਾਈ ਜੋਧਾ ਸਿੰਘ ਦਮਦਮੀ ਟਕਸਾਲ, ਭਾਈ ਅਮਨਦੀਪ ਸਿੰਘ, ਭਾਈ ਸਰਬਜੋਤ ਸਿੰਘ ਜੋਤਾ ਅਮਰੀਕਾ, ਭਾਈ ਮੇਜਰ ਸਿੰਘ ਅਮਰੀਕਾ, ਭਾਈ ਗੁਰਜੀਤ ਸਿੰਘ ਅਮਰੀਕਾ, ਭਾਈ ਜਸਵਿੰਦਰ ਸਿੰਘ ਜੱਸੀ, ਭਾਈ ਬਹਾਦਰ ਸਿੰਘ, ਭਾਈ ਦਲਜੀਤ ਸਿੰਘ ਮਰਸੇਡੀ, ਭਾਈ ਕਾਲਾ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਸਤਵਿੰਦਰ ਸਿੰਘ, ਭਾਈ ਸਿਮਰਨ ਸਿੰਘ, ਭਾਈ ਕੁਲਵੀਰ ਸਿੰਘ ਜਰਮਨ, ਭਾਈ ਸੁਖਪ੍ਰੀਤ ਸਿੰਘ ਵਿਲਨਹਾਲ, ਭਾਈ ਕਰਮਜੀਤ ਸਿੰਘ, ਭਾਈ ਬਿਕਰਮਜੀਤ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਦਿ�ਲ, ਭਾਈ ਸਰਤਾਜ ਸਿੰਘ, ਭਾਈ ਬਿਕਰਮਜੀਤ ਸਿੰਘ ਜੌੜਾ ਢਾਡੀ ਜਥਾ, ਭਾਈ ਪਰਵਿੰਦਰ ਸਿੰਘ, ਭਾਈ ਸਤਨਾਮ ਸਿੰਘ ਬੁੰਬਈ, ਭਾਈ ਗੁਰਪ੍ਰੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਗੁਰਵਿੰਦਰ ਸਿੰਘ ਬਿੱਲਾ, ਭਾਈ ਸਰਵਣ ਸਿੰਘ ਬੁੰਬਈ, ਭਾਈ ਸੰਦੀਪ ਸਿੰਘ ਸੀਪਾ, ਭਾਈ ਰਵਿੰਦਰ ਸਿੰਘ ਬੁੰਬਈ, ਭਾਈ ਜਗਜੀਤ ਸਿੰਘ ਕਥਾ ਵਾਚਕ, ਭਾਈ ਹਰਫੂਲ ਸਿੰਘ ਰਮਣ, ਭਾਈ ਗੁਰਵੀਰ ਸਿੰਘ, ਭਾਈ ਬਲਰਾਜ ਸਿੰਘ ਸੰਧੂ, ਭਾਈ ਅਮਨਜੀਤ ਸਿੰਘ ਅਮਨਾ, ਭਾਈ ਤਰਨਜੀਤ ਸਿੰਘ ਫੁੱਲ, ਭਾਈ ਸਤਨਾਮ ਸਿੰਘ,ਭਾਈ ਹਰਿੰਦਰ ਸਿੰਘ ਸੋਨੂ, ਭਾਈ ਗੁਰਕੀਰਤ ਸਿੰਘ, ਭਾਈ ਨਵਜੀਤ ਸਿੰਘ ਨਵੀ, ਭਾਈ ਇਮਾਨ ਸਿੰਘ,ਭਾਈ ਦੀਪਕ ਸਿੰਘ, ਭਾਈ ਰਾਖਾ ਸਿੰਘ, ਭਾਈ ਨਵਜੀਤ ਸਿੰਘ ਨਵੀ, ਭਾਈ ਮਨਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਹਿੰਮਤ ਸਿੰਘ, ਭਾਈ ਹੁਸ਼ਿਆਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਸਤਨਾਮ ਸਿੰਘ ਸੰਘਾ, ਭਾਈ ਅਮਰਦੀਪ ਸਿੰਘ, ਭਾਈ ਰਵਿੰਦਰ ਸਿੰਘ ਪ੍ਰਧਾਨ, ਭਾਈ ਅਰਸ਼ਦੀਪ ਸਿੰਘ, ਭਾਈ ਸੁਖਰਾਜ ਸਿੰਘ, ਭਾਈ ਕਮਲਜੀਤ ਸਿੰਘ,ਭਾਈ ਹਰਬਲਪ੍ਰੀਤ ਸਿੰਘ ਤੇ ਭਾਈ ਜਗਜੀਤ ਸਿੰਘ ਹੋਰਾਂ ਨੇ ਵੀ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੇ ਬੈਡਫੋਰਡ ‘ਚ ਟਕਰਾਈਆਂ ਰੇਲਗੱਡੀਆਂ-ਇਕ ਮੌਤ, 99 ਜ਼ਖ਼ਮੀ ਅਗਲੀ ਖ਼ਬਰ ‘ਕੈਰੀ ਆਨ ਜੱਟਾ 4’ ਦੀ ਟੀਮ ਨੇ ਲੰਡਨ ਵਾਲੇ ਪੰਜਾਬੀਆਂ ਨੂੰ ਮਿਲਣ ਪਹੁੰਚੀ
Ad Position 24