ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਰਾਜ ਕਾਕੜਾ ਦੀ ਕਿਤਾਬ ‘ਪੈਂਡਾ’ ਦਾ ਸਰੀ ਵਿਚ ਸ਼ਾਨਦਾਰ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 29-06-2026
ਵੈਨਕੂਵਰ, 28 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੰਜਾਬੀ ਸਾਹਿਤ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ਲੇਖਕ ਰਾਜ ਕਾਕੜਾ ਦੀ ਨਵੀਂ ਪੁਸਤਕ ‘ਪੈਂਡਾ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਾਂਸਦ ਸੁੱਖ ਧਾਲੀਵਾਲ ਸਨ, ਜਦਕਿ ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਹਰਪ੍ਰੀਤ ਸਿੰਘ ਧਾਲੀਵਾਲ ਵੱਲੋਂ ਨਿਭਾਈ ਗਈ। ਸਮਾਗਮ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ, ਸਿਆਸਤਦਾਨਾਂ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ ਅਤੇ ਪੁਸਤਕ ਦੀ ਪ੍ਰਕਾਸ਼ਨਾ ਨੂੰ ਪੰਜਾਬੀ ਸਾਹਿਤ ਲਈ ਇੱਕ ਮਹੱਤਵਪੂਰਨ ਯੋਗਦਾਨ ਕਰਾਰ ਦਿੱਤਾ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ‘ਪੈਂਡਾ’ ਜੀਵਨ ਦੇ ਸੰਘਰਸ਼ਾਂ, ਮਨੁੱਖੀ ਭਾਵਨਾਵਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਨ ਵਾਲੀ ਰਚਨਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪੁਸਤਕ ਪਾਠਕਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਸਫਲ ਰਹੇਗੀ। ਸਮਾਗਮ ਦੌਰਾਨ ਪੁਸਤਕ ਬਾਰੇ ਵਿਸਥਾਰਪੂਰਵਕ ਵਿਚਾਰ-ਚਰਚਾ ਵੀ ਕੀਤੀ ਗਈ, ਜਿਸ ਦੌਰਾਨ ਹਾਜ਼ਰੀਨ ਨੇ ਲੇਖਕ ਨਾਲ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ। ਅੰਤ ਵਿੱਚ ਲੇਖਕ ਰਾਜ ਕਾਕੜਾ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਸਾਹਿਤ ਪ੍ਰੇਮੀਆਂ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਧਾਇਕ ਵਿਧਾਇਕ ਮਨਦੀਪ ਧਾਲੀਵਾਲ, ਲੋਕ ਗਾਇਕ ਦੇਬੀ ਮਖਸੂਸਪੁਰੀ, ਨਛੱਤਰ ਗਿੱਲ, ਉੱਘੇ ਰੇਡੀਓ ਹੋਸਟ ਹਰਜਿੰਦਰ ਥਿੰਦ, ਗੀਤਕਾਰ ਗਿੱਲ ਰੌਂਤਾ, ਪ੍ਰੀਆ ਨਿੱਜਰ, ਹੈਰੀ ਸੱਚਦੇਵਾ, ਕਿੰਦਾ ਸ਼ਮੀਪੁਰ, ਹਰਮੀਤ ਸਿੰਘ ਖੁਡੀਆਂ, ਸਾਹਿਬ ਸਿੰਘ ਥਿੰਦ, ਨਵਜੋਤ ਸਿੰਘ, ਪਰਮਜੀਤ ਸਿੰਘ, ਸੁਖਦੀਪ ਸਿੰਘ, ਤਨਪ੍ਰੀਤ ਸਿੰਘ, ਪਰਸਨ ਸਿੰਘ ਭੁੱਲਰ, ਮਨਦੀਪ ਸਿੰਘ ਤਤਲਾ, ਤਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਸ਼ੁਭਕਰਮਨ ਸਿੱਧੂ, ਧਰਮਪਾਲ ਮਰਵਾਹਾ, ਧੀਰਜ ਮਰਵਾਹਾ, ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਸੰਸਥਾਪਕ ਜਸਵਿੰਦਰ ਸਿੰਘ ਦਿਲਾਵਰੀ, ਹਰਜੀਤ ਰਿੱਕੀ, ਕਰਮ ਬਾਠ, ਕੇਸੂ ਰਾਮ ਨਾਇਕ, ਹਰਜਿੰਦਰ ਸਿੰਘ, ਬਿੰਦੂ ਦਲਵੀਰ ਕੌਰ, ਨਛੱਤਰ ਕੈਲਾ, ਹਰਮਨ ਰਣਵਿਜੇ, ਬੱਬੂ ਗਿੱਲ, ਕਵ ਗਰੇਵਾਲ,ਡਾ. ਮਲਕੀਤ ਸਿੰਘ ਸਿੱਧੂ, ਕੁਲਬੀਰ ਸਿੰਘ ਬੈਣੀਵਾਲ, ਹਰਦੀਪ ਸਿੰਘ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਨੀਤਿਕ ਤਬਦੀਲੀਆਂ ਦੌਰਾਨ ਵੀ ਭਾਰਤ ਨਾਲ ਸਬੰਧ ਸਥਿਰ ਰਹਿਣਗੇ: ਕਨਿਸ਼ਕ ਨਾਰਾਇਣ ਅਗਲੀ ਖ਼ਬਰ -ਵੈਨੇਜ਼ੁਏਲਾ ਭੂਚਾਲ- ਨਿਊਯਾਰਕ ਤੇ ਨਿਊ ਜਰਸੀ ਤੋਂ ਰਾਹਤ ਮੁਹਿੰਮ
Ad Position 24
No active advertisement