ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

4,400 ਕਿਲੋਮੀਟਰ ਸਾਈਕਲਿੰਗ ਦੌੜ ਪੂਰੀ ਕਰਕੇ ਕੈਨੇਡਾ ਦੀ ਔਰਤ ਨੇ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 29-06-2026
ਵੈਨਕੂਵਰ, 28 ਜੂਨ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕੈਲੋਨਾ ਸ਼ਹਿਰ ਨਾਲ ਸੰਬੰਧਿਤ ਸਾਈਕਲ ਸਵਾਰ ਮੀਘਨ ਹੈਕੀਨਨ ਨੇ ਦੁਨੀਆ ਦੀਆਂ ਸਭ ਤੋਂ ਔਖੀਆਂ ਸਾਈਕਲ ਦੌੜਾਂ ਵਿੱਚੋਂ ਇੱਕ ਮੰਨੀ ਜਾਂਦੀ ‘ਟੂਰ ਡਿਵਾਈਡ’ ਵਿੱਚ ਨਵਾਂ ਮਹਿਲਾ ਰਿਕਾਰਡ ਕਾਇਮ ਕਰਕੇ ਕੈਨੇਡਾ ਦਾ ਮਾਣ ਵਧਾਇਆ ਹੈ। ਮੀਘਨ ਨੇ ਕੈਨੇਡਾ ਦੇ ਪ੍ਰਸਿੱਧ ਵਿਸ਼ਵ ਪ੍ਰਸਿੱਧ ਪਹਾੜੀ ਸੈਲਾਨੀ ਸਥਾਨ ਬੈਂਫ਼ ਤੋਂ ਅਮਰੀਕਾ ਦੇ ਐਂਟੀਲੋਪ ਵੇਲਜ਼ ਤੱਕ ਲਗਭਗ 4,400 ਕਿਲੋਮੀਟਰ ਦਾ ਸਫ਼ਰ ਸਿਰਫ਼ 14 ਦਿਨ ਅਤੇ 10 ਘੰਟਿਆਂ ਵਿੱਚ ਪੂਰਾ ਕਰਕੇ ਪੁਰਾਣਾ ਮਹਿਲਾ ਰਿਕਾਰਡ ਤੋੜਨ ਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਦੌੜ ਕੈਨੇਡਾ ਤੋਂ ਮੈਕਸੀਕੋ ਸਰਹੱਦ ਤੱਕ ਪਹਾੜੀ ਰਾਹਾਂ, ਜੰਗਲਾਂ, ਕੱਚੀਆਂ ਸੜਕਾਂ ਅਤੇ ਮੁਸ਼ਕਲ ਮੌਸਮੀ ਹਾਲਾਤਾਂ ਵਿੱਚ ਹੁੰਦੀ ਹੈ। ਇਸ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਆਪਣੇ ਸਾਜ਼ੋ-ਸਾਮਾਨ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਖੁਦ ਹੀ ਕਰਨਾ ਪੈਂਦਾ ਹੈ, ਜਿਸ ਕਾਰਨ ਇਸ ਨੂੰ ਦੁਨੀਆ ਦੀਆਂ ਸਭ ਤੋਂ ਕਠਿਨ ਸਹਿਨਸ਼ੀਲਤਾ ਵਾਲੀਆਂ ਸਾਈਕਲ ਦੌੜਾਂ ਵਿੱਚ ਗਿਣਿਆ ਜਾਂਦਾ ਹੈ। ਮੀਘਨ ਹੈਕੀਨਨ ਦੀ ਇਸ ਇਤਿਹਾਸਕ ਪ੍ਰਾਪਤੀ ਦੀ ਕੈਨੇਡਾ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਉਸ ਨੇ ਦ੍ਰਿੜ੍ਹ ਇਰਾਦੇ, ਸਰੀਰਕ ਸਮਰੱਥਾ ਅਤੇ ਮਾਨਸਿਕ ਹੌਸਲੇ ਦੀ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਇਹ ਸਫ਼ਲਤਾ ਪੂਰੇ ਕੈਨੇਡਾ ਲਈ ਮਾਣ ਵਾਲੀ ਗੱਲ ਮੰਨੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਦੇ ਸੰਗੀਤਕ ਮੇਲੇ ਚ ਹਜ਼ਾਰਾਂ ਸੰਗੀਤ ਪ੍ਰੇਮੀਆਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਰਾਜਨੀਤਿਕ ਤਬਦੀਲੀਆਂ ਦੌਰਾਨ ਵੀ ਭਾਰਤ ਨਾਲ ਸਬੰਧ ਸਥਿਰ ਰਹਿਣਗੇ: ਕਨਿਸ਼ਕ ਨਾਰਾਇਣ
Ad Position 24
No active advertisement