08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਟਰੰਪ ਪ੍ਰਸ਼ਾਸਨ ਦੀ ਵਿਦਿਆਰਥੀ ਕਰਜ਼ਾ ਮੁਆਫ਼ੀ ਯੋਜਨਾ ’ਚ ਤਬਦੀਲੀ ਅਦਾਲਤਾਂ ਵਲੋਂ ਰੱਦ

Ad Position 21
No active advertisement
ਅਜੀਤ ਡੈਸਕ 02-07-2026
ਨਿਊਯਾਰਕ, 1 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ਵਿਚ ਦੋ ਫੈਡਰਲ ਜੱਜਾਂ ਨੇ ਟਰੰਪ ਪ੍ਰਸ਼ਾਸਨ ਵਲੋਂ ਵਿਦਿਆਰਥੀ ਕਰਜ਼ਾ ਮੁਆਫ਼ੀ ਪ੍ਰੋਗਰਾਮ ਵਿਚ ਕੀਤੀਆਂ ਤਬਦੀਲੀਆਂ ਨੂੰ ਰੱਦ ਕਰ ਦਿੱਤਾ ਹੈ। ਇਹ ਫੈਸਲੇ ਮੈਸਾਚੂਸੇਟਸ ਅਤੇ ਵਾਸ਼ਿੰਗਟਨ ਡੀ.ਸੀ. ਦੀਆਂ ਅਦਾਲਤਾਂ ਵਲੋਂ ਦਿੱਤੇ ਗਏ। ਇਹ ਮਾਮਲਾ ਪਬਲਿਕ ਸਰਵਿਸ ਲੋਨ ਫਰਗਿਵਨੈੱਸ ਪ੍ਰੋਗਰਾਮ ਨਾਲ ਜੁੜਿਆ ਸੀ, ਜਿਸ ਤਹਿਤ ਸਰਕਾਰੀ ਜਾਂ ਗੈਰ-ਮੁਨਾਫ਼ਾ ਖੇਤਰ ਵਿਚ 10 ਸਾਲ ਕੰਮ ਕਰਨ ਵਾਲਿਆਂ ਦੇ ਫੈਡਰਲ ਵਿਦਿਆਰਥੀ ਕਰਜ਼ੇ ਮੁਆਫ਼ ਕੀਤੇ ਜਾਂਦੇ ਹਨ। ਟਰੰਪ ਪ੍ਰਸ਼ਾਸਨ ਨੇ ਨਵੇਂ ਨਿਯਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਅਨੁਸਾਰ ਉਨ੍ਹਾਂ ਕਰਮਚਾਰੀਆਂ ਨੂੰ ਲਾਭ ਨਹੀਂ ਮਿਲਣਾ ਸੀ ਜਿਨ੍ਹਾਂ ਦੇ ਨਿਯੋਗਕਰਤਾਵਾਂ ’ਤੇ ‘ਗੰਭੀਰ ਗੈਰਕਾਨੂੰਨੀ ਮਕਸਦ’ ਦੇ ਦੋਸ਼ ਲੱਗਣ। ਵਿਰੋਧੀਆਂ ਨੇ ਕਿਹਾ ਕਿ ਇਹ ਨਿਯਮ ਰਾਜਨੀਤਿਕ ਬਦਲੇ ਦੀ ਕਾਰਵਾਈ ਲਈ ਵਰਤੇ ਜਾ ਸਕਦੇ ਹਨ। ਜੱਜਾਂ ਨੇ ਮੰਨਿਆ ਕਿ ਸਿੱਖਿਆ ਵਿਭਾਗ ਨੇ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਇਹ ਤਬਦੀਲੀਆਂ ਕੀਤੀਆਂ ਅਤੇ ਇਹ ਬੋਲ੍ਹਣ ਦੀ ਆਜ਼ਾਦੀ ਨਾਲ ਜੁੜੇ ਸੰਵਿਧਾਨਕ ਅਧਿਕਾਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਸਨ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਅਗਲੇ ਕਦਮਾਂ ’ਤੇ ਵਿਚਾਰ ਕਰ ਰਿਹਾ ਹੈ। ਫਿਲਹਾਲ ਅਦਾਲਤੀ ਫੈਸਲੇ ਨਾਲ ਹਜ਼ਾਰਾਂ ਪਬਲਿਕ ਸਰਵਿਸ ਕਰਮਚਾਰੀਆਂ ਨੂੰ ਰਾਹਤ ਮਿਲੀ ਹੈ।
Ad Position 22
No active advertisement
ਪਿਛਲੀ ਖ਼ਬਰ ਗੋਲੀਬਾਰੀ ਦੌਰਾਨ ਨਿੱਜਰ ਦਾ ਕਰੀਬੀ ਸਾਥੀ ਜ਼ਖਮੀ ਅਗਲੀ ਖ਼ਬਰ ਬੀ.ਸੀ. ਦੀ ਮਹਿਲਾ ਸਿਹਤ ਖੇਤਰ ਦੀ ਮੋਹਰੀ ਸ਼ਖ਼ਸੀਅਤ ਨੂੰ ‘ਆਰਡਰ ਆਫ਼ ਕੈਨੇਡਾ’ ਸਨਮਾਨ
Ad Position 24