ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਇਜ਼ਰਾਈਲੀ ਰੱਖਿਆ ਬਲਾਂ ਵਲੋਂ ਕੀਤੀ ਗੋਲੀਬਾਰੀ ’ਚ ਫਲਸਤੀਨੀ ਫੁੱਟਬਾਲਰ ਦੀ ਮੌਤ

Ad Position 21
No active advertisement
ਅਜੀਤ ਡੈਸਕ 03-07-2026
ਨਵੀਂ ਦਿੱਲੀ, 2 ਜੁਲਾਈ (ਇੰਟ.)-ਫੀਫਾ ਵਿਸ਼ਵ ਕੱਪ ਦੇ ਵਿਚਕਾਰ ਫੁੱਟਬਾਲ ਜਗਤ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 32 ਸਾਲਾ ਫਲਸਤੀਨੀ ਫੁੱਟਬਾਲਰ ਸਲੀਮ ਖਾਦਰ ਅਲ-ਅਸ਼ਕਰ ਦੀ ਇਜ਼ਰਾਈਲੀ ਰੱਖਿਆ ਬਲਾਂ ਵੱਲੋਂ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹ ਖਾਨ ਯੂਨਿਸ ਸਰਵਿਸਿਜ਼ ਕਲੱਬ ਦਾ ਗੋਲਕੀਪਰ ਸੀ। ਇਸ ਘਟਨਾ ਦੀ ਅਧਿਕਾਰਤ ਤੌਰ ’ਤੇ ਫਲਸਤੀਨੀ ਫੁੱਟਬਾਲ ਐਸੋਸੀਏਸ਼ਨ (ਪੀ.ਐਫ.ਏ.) ਵਲੋਂ ਪੁਸ਼ਟੀ ਕੀਤੀ ਗਈ। ਐਸੋਸੀਏਸ਼ਨ ਨੇ ਖਿਡਾਰੀ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਤੇ ਇਸਨੂੰ ਫਲਸਤੀਨੀ ਖੇਡ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਪੀ.ਐਫ.ਏ. ਦੇ ਅਨੁਸਾਰ ਅਲ-ਅਸ਼ਕਰ ਦੀ ਮੌਤ ਖਾਨ ਯੂਨਿਸ ਦੇ ਉੱਤਰ-ਪੂਰਬ ’ਚ ਸਥਿਤ ਅਲ-ਕਰਾਰਾ ਕਸਬੇ ਵਿੱਚ ਹੋਈ, ਜਿੱਥੇ ਉਸਨੂੰ ਗੋਲੀ ਮਾਰ ਦਿੱਤੀ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਅਜੀਤ' ਖ਼ਬਰਾਂ, 03 ਜੁਲਾਈ 2026 ਅਗਲੀ ਖ਼ਬਰ ਨਿਊਯਾਰਕ ਤੋਂ ਚੱਲੇ ਵੱਡੇ ਮੈਡੀਕੇਅਰ ਘੁਟਾਲੇ ਦਾ ਪਰਦਾਫਾਸ਼, ਰੂਸੀ ਗਿਰੋਹ ’ਤੇ 1 ਬਿਲੀਅਨ ਡਾਲਰ ਦੀ ਧੋਖਾਧੜੀ ਦੇ ਦੋਸ਼
Ad Position 24
No active advertisement