ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਹੈਨਰੀ ਨੋਵਾਕ ਹੱਤਿਆਕਾਂਡ: ਦੋਸ਼ੀ ਵਿਕਰਮ ਦਿਗਵਾ ਨੇ ਸਜ਼ਾ ਖਿਲਾਫ ਕੀਤੀ ਅਪੀਲ; ਦੂਜੇ ਪਾਸੇ ਸਰਕਾਰ ਸਜ਼ਾ ਵਧਾਉਣ ਦੀ ਤਿਆਰੀ ‘ਚ

Ad Position 21
No active advertisement
ਅਜੀਤ ਡੈਸਕ 04-07-2026
ਲੰਡਨ, 3 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ੀ ਵਿਕਰਮ ਦਿਗਵਾ ਨੇ ਆਪਣੀ ਸਜ਼ਾ ਅਤੇ ਦੋਸ਼ਾਂ ਨੂੰ ਰੱਦ ਕਰਵਾਉਣ ਲਈ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਦੂਜੇ ਪਾਸੇ, ਇਹ ਮਾਮਲਾ ਹੁਣ ਇੱਕ ਵੱਡੀ ਕਾਨੂੰਨੀ ਜੰਗ ਦਾ ਰੂਪ ਲੈ ਚੁੱਕਾ ਹੈ ਕਿਉਂਕਿ ਬਰਤਾਨਵੀ ਸਰਕਾਰ ਉਸ ਦੀ ਸਜ਼ਾ ਨੂੰ ਹੋਰ ਵਧਾਉਣ ਦੀ ਮੰਗ ਕਰ ਰਹੀ ਹੈ। ਕੋਰਟ ਆਫ਼ ਅਪੀਲ ਨੇ ਪੁਸ਼ਟੀ ਕੀਤੀ ਹੈ ਕਿ ਦਿਗਵਾ ਵੱਲੋਂ ਅਪੀਲ ਦਰਜ ਕਰਵਾਈ ਜਾ ਚੁੱਕੀ ਹੈ, ਹਾਲਾਂਕਿ ਇਸ ਦੇ ਮੁੱਖ ਕਾਨੂੰਨੀ ਅਧਾਰ ਅਜੇ ਜਨਤਕ ਨਹੀਂ ਕੀਤੇ ਗਏ। ਬਚਾਅ ਪੱਖ ਵੱਲੋਂ ਦਾਇਰ ਅਪੀਲ ‘ਚ ਕਤਲ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣਾ ਅਤੇ ਮੌਜੂਦਾ ਸਜ਼ਾ ਘੱਟ ਕਰਵਾਉਣ ਦੀ ਕੋਸ਼ਿਸ਼ ਹੈ ਜਦ ਕਿ ਸਰਕਾਰੀ ਵੱਲੋਂ ਮੌਜੂਦਾ 21 ਸਾਲ ਦੀ ਘੱਟੋ-ਘੱਟ ਸਜ਼ਾ ਨੂੰ ਬਹੁਤ ਨਰਮ ਦੱਸਦਿਆਂ ਇਸ ਨੂੰ ਹੋਰ ਵਧਾਉਣ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਜੂਨ 2026 ਵਿੱਚ, ਸਾਊਥੈਂਪਟਨ ਕਰਾਊਨ ਕੋਰਟ ਨੇ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਦਿਗਵਾ ਦੀ ਸਜ਼ਾ ਦੀ ਸ਼ੁਰੂਆਤ 15 ਸਾਲ ਤੋਂ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਹੋਰ ਗੰਭੀਰ ਕਾਰਨਾਂ ਕਰਕੇ ਵਧਾ ਕੇ ਘੱਟੋ-ਘੱਟ 21 ਸਾਲ ਦੀ ਕੈਦ ਨਿਰਧਾਰਤ ਕੀਤਾ ਗਿਆ। ਸਰਕਾਰੀ ਵਕੀਲਾਂ ਨੇ ਇਸ ਦੀ ਸ਼ੁਰੂਆਤ 25 ਸਾਲ ਤੋਂ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਦਿਗਵਾ ਦੀ ਜੇਲ੍ਹ ਤਬਦੀਲੀ ਅਤੇ ਜੇਲ੍ਹ ਵਿੱਚ ਹਮਲਾ ਹੋਣ ਦੇ ਸ਼ੰਕੇ ਬਾਰੇ ਵੀ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ਦੇ ਖਦਸ਼ੇ ਕਾਰਨ ਦਿਗਵਾ ਨੂੰ ਜਿਆਦਾ ਸਮਾਂ ਜੇਲ੍ਹ ਵਿੱਚ ਇਕੱਲਾ ਹੀ ਬਤੀਤ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਪਾਕਿਸਤਾਨ ਅੰਦਰ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਨਿੰਦਾ ਅਗਲੀ ਖ਼ਬਰ ਸਰੀ ’ਚ 2 ਅਗਸਤ ਨੂੰ ਮਨਾਏ ਜਾਣ ਵਾਲੇ ‘ਮੇਲਾ ਗਦਰੀ ਬਾਬਿਆਂ’ ਦੀਆਂ ਤਿਆਰੀਆਂ ਸਬੰਧੀ ਮੀਟਿੰਗ
Ad Position 24
No active advertisement