ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਅਮਰੀਕਾ ’ਚ ਈ.ਐਲ.ਡੀ. ਧੋਖਾਧੜੀ ਰੋਕਣ ਲਈ ‘ਗੋਸਟਟਰਕ ਐਕਟ’ ਪੇਸ਼, ਵਿਦੇਸ਼ਾਂ ਤੋਂ ਰਿਕਾਰਡਾਂ ਨਾਲ ਛੇੜਛਾੜ ’ਤੇ ਸਖ਼ਤੀ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 04-07-2026
ਨਿਊਯਾਰਕ, 3 ਜੁਲਾਈ (ਰਾਜੂ ਸਹਿਬਾਜ਼ਪੁਰਾ )-ਅਮਰੀਕਾ ’ਚ ਟਰੱਕ ਡਰਾਈਵਰਾਂ ਦੇ ਇਲੈਕਟ੍ਰਾਨਿਕ ਲੌਗਿੰਗ ਡਿਵਾਈਸ (ਈ.ਐਲ.ਡੀ.) ਰਿਕਾਰਡਾਂ ਨਾਲ ਹੋ ਰਹੀ ਕਥਿਤ ਛੇੜਛਾੜ ਨੂੰ ਰੋਕਣ ਲਈ ਕਾਂਗਰਸ ਵਿੱਚ ਗੋਸਟ ਟਰਕ ਐਕਟ ਨਾਂਅ ਦਾ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਇਹ ਬਿੱਲ ਓਹਾਇਓ ਦੇ ਰਿਪਬਲਿਕਨ ਸੰਸਦ ਮੈਂਬਰ ਡੇਵ ਟੇਲਰ ਅਤੇ ਫਲੋਰਿਡਾ ਦੇ ਗ੍ਰੈਗ ਸਟਿਊਬੇ ਵੱਲੋਂ ਪੇਸ਼ ਕੀਤਾ ਗਿਆ ਹੈ। ਬਿੱਲ ਦਾ ਮੁੱਖ ਉਦੇਸ਼ ਇਹ ਹੈ ਕਿ ਟਰੱਕ ਡਰਾਈਵਰਾਂ ਦੇ ਈ.ਐਲ.ਡੀ. ਰਿਕਾਰਡਾਂ ਵਿੱਚ ਸੋਧ ਜਾਂ ਟਿੱਪਣੀ ਸਿਰਫ਼ ਉਹ ਅਧਿਕਾਰਤ ਵਿਅਕਤੀ ਹੀ ਕਰ ਸਕਣ ਜੋ ਸਰੀਰਕ ਤੌਰ ’ਤੇ ਉੱਤਰੀ ਅਮਰੀਕਾ ਵਿੱਚ ਮੌਜੂਦ ਹੋਣ। ਵਿਦੇਸ਼ਾਂ ਵਿੱਚ ਬੈਠੇ ਡਿਸਪੈਚਰਾਂ ਜਾਂ ਹੋਰ ਲੋਕਾਂ ਨੂੰ ਅਜਿਹੀ ਪਹੁੰਚ ਨਾ ਮਿਲੇ।
ਸੰਸਦ ਮੈਂਬਰਾਂ ਦਾ ਦੋਸ਼ ਹੈ ਕਿ ਕੁਝ ਟਰੱਕਿੰਗ ਕੰਪਨੀਆਂ ਵਿਦੇਸ਼ੀ ਡਿਸਪੈਚਰਾਂ ਰਾਹੀਂ ਡਰਾਈਵਰਾਂ ਦੇ ਈ.ਐਲ.ਡੀ. ਰਿਕਾਰਡਾਂ ਵਿੱਚ ਤਬਦੀਲੀਆਂ ਕਰਵਾਉਂਦੀਆਂ ਹਨ। ਦੋਸ਼ਾਂ ਅਨੁਸਾਰ ਕਈ ਮਾਮਲਿਆਂ ਵਿੱਚ ਡਰਾਈਵਰਾਂ ਦੇ ਅਸਲ ਕੰਮ ਦੇ ਘੰਟੇ ਘੱਟ ਦਿਖਾਏ ਜਾਂਦੇ ਹਨ ਜਾਂ ਰਿਕਾਰਡ ਇਸ ਤਰ੍ਹਾਂ ਬਦਲੇ ਜਾਂਦੇ ਹਨ ਕਿ ਡਰਾਈਵਰ ਕਾਨੂੰਨੀ ਹੱਦ ਤੋਂ ਵੱਧ ਸਮਾਂ ਟਰੱਕ ਚਲਾ ਸਕਣ। ਇਸ ਨਾਲ ਡਰਾਈਵਰਾਂ ਤੋਂ ਵੱਧ ਕੰਮ ਲਿਆ ਜਾਂਦਾ ਹੈ, ਕਈ ਵਾਰ ਉਨ੍ਹਾਂ ਨੂੰ ਘੱਟ ਤਨਖ਼ਾਹ ਮਿਲਦੀ ਹੈ ਅਤੇ ਥਕਾਵਟ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਐਫ਼.ਐਮ.ਐਸ.ਸੀ.ਏ. ਦੇ ਨਿਯਮਾਂ ਅਨੁਸਾਰ ਹਰ ਵਪਾਰਕ ਟਰੱਕ ਵਿੱਚ ਈ.ਐਲ.ਡੀ. ਲਗਾਉਣਾ ਲਾਜ਼ਮੀ ਹੈ। ਇਹ ਡਿਵਾਈਸ ਡਰਾਈਵਰ ਦੇ ਡਰਾਈਵਿੰਗ ਅਤੇ ਡਿਊਟੀ ਦੇ ਘੰਟਿਆਂ ਦਾ ਆਟੋਮੈਟਿਕ ਰਿਕਾਰਡ ਰੱਖਦੀ ਹੈ ਤਾਂ ਜੋ ਹਾਰਜ਼ ਆਫ ਸਰਵਿਸ ਨਿਯਮਾਂ ਦੀ ਪਾਲਣਾ ਹੋ ਸਕੇ ਅਤੇ ਥੱਕੇ ਹੋਏ ਡਰਾਈਵਰਾਂ ਕਾਰਨ ਹਾਦਸੇ ਘੱਟ ਹੋਣ। ਪਰ ਹਾਲੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਲੋਕ ਇਸ ਸਿਸਟਮ ਨਾਲ ਵੀ ਧੋਖਾਧੜੀ ਕਰ ਰਹੇ ਹਨ। ਇਸ ਬਿੱਲ ਨੂੰ ਅਮਰੀਕਨ ਟਰੱਕਿੰਗ ਐਸੋਸੀਏਸ਼ਨ (ਏ.ਟੀ.ਏ.), ਓਨਰ-ਓਪਰੇਟਰ ਇੰਡੀਪੈਂਡੈਂਟ ਡਰਾਈਵਰਜ਼ ਐਸੋਸੀਏਸ਼ਨ, ਟਰੱਕਲੋਡ ਕੈਰੀਅਰਜ਼ ਐਸੋਸੀਏਸ਼ਨ ਅਤੇ ਨੈਸ਼ਨਲ ਮੋਟਰ ਫ੍ਰੇਟ ਟ੍ਰੈਫਿਕ ਐਸੋਸੀਏਸ਼ਨ ਸਮੇਤ ਕਈ ਟਰੱਕਿੰਗ ਸੰਸਥਾਵਾਂ ਦਾ ਸਮਰਥਨ ਮਿਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈ.ਐਲ.ਡੀ. ਰਿਕਾਰਡਾਂ ਨਾਲ ਛੇੜਛਾੜ ਸੜਕ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੀਆਂ ਕੰਪਨੀਆਂ ਲਈ ਵੀ ਨੁਕਸਾਨਦਾਇਕ ਹੈ।
Ad Position 22
No active advertisement
ਪਿਛਲੀ ਖ਼ਬਰ ਵਿਵੇਕ ਰਾਮਾਸਵਾਮੀ ਗਵਰਨਰ ਦੀ ਦੌੜ ’ਚ ਪਛੜਿਆ-ਸਰਵੇ ਅਗਲੀ ਖ਼ਬਰ ਮਿਆਮੀ ਵਿੱਚ ਹੈਤੀ ਦੇ ਸਾਬਕਾ ਰਾਸ਼ਟਰਪਤੀ ਉਮੀਦਵਾਰ ਗ੍ਰਿਫ਼ਤਾਰ, ਗੈਂਗਾਂ ਦੀ ਮਦਦ ਕਰਨ ਦੇ ਦੋਸ਼
Ad Position 24
No active advertisement