ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

24ਵੀਂ ਵਾਰ ਸਜੇਗਾ ਵੈਨਕੂਵਰ ਦਾ ਚਾਈਨਾ ਟਾਊਨ ਤਿਉਹਾਰ, ਦੋ ਦਿਨ ਚੱਲਣਗੇ ਰੰਗਾਰੰਗ ਸਮਾਗਮ

Ad Position 21
No active advertisement
ਅਜੀਤ ਡੈਸਕ 04-07-2026
ਵੈਨਕੂਵਰ, 3 ਜੁਲਾਈ (ਮਲਕੀਤ ਸਿੰਘ)-ਵੈਨਕੂਵਰ ਦਾ ਇਤਿਹਾਸਕ ਚਾਈਨਾ ਟਾਊਨ ਇਸ ਮਹੀਨੇ ਇੱਕ ਵਾਰ ਫਿਰ ਸੱਭਿਆਚਾਰਕ ਰੰਗਾਂ ਨਾਲ ਸਰਾਬੋਰ ਹੋਣ ਜਾ ਰਿਹਾ ਹੈ। 24ਵਾਂ ਵੈਨਕੂਵਰ ਚਾਈਨਾ ਟਾਊਨ ਤਿਉਹਾਰ 25 ਅਤੇ 26 ਜੁਲਾਈ ਨੂੰ ਮਨਾਇਆ ਜਾਵੇਗਾ, ਜਿਸ ਵਿੱਚ ਦੋ ਦਿਨ ਤੱਕ ਮੁਫ਼ਤ ਸੱਭਿਆਚਾਰਕ ਅਤੇ ਮਨੋਰੰਜਨ ਭਰੇ ਪ੍ਰੋਗਰਾਮ ਕਰਵਾਏ ਜਾਣਗੇ। ਤਿਉਹਾਰ ਦੌਰਾਨ ਚੀਨੀ ਰਵਾਇਤੀ ਨਾਚ-ਗੀਤ, ਸੱਭਿਆਚਾਰਕ ਪੇਸ਼ਕਾਰੀਆਂ, ਪਰਿਵਾਰਾਂ ਲਈ ਵਿਸ਼ੇਸ਼ ਗਤੀਵਿਧੀਆਂ, ਸਥਾਨਕ ਕਾਰੋਬਾਰਾਂ ਦੀਆਂ ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਭੋਜਨ ਸਟਾਲ ਲੋਕਾਂ ਲਈ ਖਿੱਚ ਦਾ ਕੇਂਦਰ ਹੋਣਗੇ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸਾਲ ਵੀ ਹਜ਼ਾਰਾਂ ਲੋਕਾਂ ਦੇ ਸ਼ਮੂਲੀਅਤ ਕਰਨ ਦੀ ਉਮੀਦ ਹੈ। ਤਿਉਹਾਰ ਦਾ ਮਕਸਦ ਵੈਨਕੂਵਰ ਦੇ ਇਤਿਹਾਸਕ ਚਾਈਨਾ ਟਾਊਨ ਦੀ ਵਿਰਾਸਤ ਨੂੰ ਉਜਾਗਰ ਕਰਨ ਦੇ ਨਾਲ-ਨਾਲ ਬਹੁ-ਸੱਭਿਆਚਾਰਕ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਸਮਾਗਮ ’ਚ ਸੰਗੀਤ, ਨਾਚ, ਕਲਾਤਮਕ ਪ੍ਰਦਰਸ਼ਨੀਆਂ, ਬੱਚਿਆਂ ਲਈ ਮਨੋਰੰਜਕ ਪ੍ਰੋਗਰਾਮ ਅਤੇ ਸਥਾਨਕ ਵਪਾਰੀਆਂ ਦੇ ਸਟਾਲ ਵੀ ਲਗਾਏ ਜਾਣਗੇ, ਜਿਸ ਨਾਲ ਇਲਾਕੇ ਵਿੱਚ ਮੇਲੇ ਵਰਗਾ ਮਾਹੌਲ ਬਣਨ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਟੇਲਰ ਸਵਿਫਟ ਅਤੇ ਟ੍ਰੈਵਿਸ ਕੈਲਸੀ ਦੇ ਕਥਿਤ ਵਿਆਹ ਨੂੰ ਲੈ ਕੇ ਨਿਊਯਾਰਕ ਵਿਚ ਚਰਚਾ, ਮੈਡਿਸਨ ਸਕੁਐਰ ਗਾਰਡਨ ਦੇ ਆਲੇ-ਦੁਆਲ... ਅਗਲੀ ਖ਼ਬਰ ਵਿਸ਼ਵ ਕੱਪ ’ਚ ਅਮਰੀਕੀ ਟੀਮ ਦਾ ਨਵਾਂ ਜਸ਼ਨੀ ਗੀਤ ਬਣਿਆ ‘ਕੰਟਰੀ ਰੋਡਜ਼’
Ad Position 24
No active advertisement