ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਵੈਨਕੂਵਰ ਦੀਆਂ ਸੜਕਾਂ ’ਤੇ ਘੁੰਮਦਾ ਨਜ਼ਰ ਆਇਆ ਕਾਲਾ ਰਿੱਛ

Ad Position 21
No active advertisement
ਅਜੀਤ ਡੈਸਕ 05-07-2026
ਵੈਨਕੂਵਰ, 4 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੂਰਬੀ ਵੈਨਕੂਵਰ ਵਿੱਚ ਇੱਕ ਕਾਲਾ ਰਿੱਛ ਰਿਹਾਇਸ਼ੀ ਇਲਾਕੇ ਦੀਆਂ ਸੜਕਾਂ ‘ਤੇ ਘੁੰਮਦਾ ਨਜ਼ਰ ਆਉਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਅਨੁਸਾਰ ਰਿੱਛ ਨੂੰ ਸਵੇਰੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਘੁੰਮਦਿਆ ਦੇਖਿਆ ਗਿਆ। ਰਾਹਗੀਰਾਂ ਅਤੇ ਸਥਾਨਕ ਵਸਨੀਕਾਂ ਨੇ ਇਸ ਦੀ ਵੀਡੀਓ ਬਣਾ ਕੇ ਸਮਾਜਿਕ ਮਾਧਿਅਮਾਂ ‘ਤੇ ਸਾਂਝੀ ਕੀਤੀ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੈਨਕੂਵਰ ਪੁਲਿਸ ਅਤੇ ਜੰਗਲੀ ਜੀਵ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਰਿੱਛ ਨਜ਼ਰ ਆਵੇ ਤਾਂ ਉਸ ਦੇ ਨੇੜੇ ਜਾਣ ਜਾਂ ਉਸ ਨੂੰ ਖਾਣਾ ਦੇਣ ਦੀ ਕੋਸ਼ਿਸ਼ ਨਾ ਕਰਨ। ਘਰਾਂ ਦੇ ਬਾਹਰ ਕੂੜੇ ਦੇ ਡੱਬੇ ਅਤੇ ਪਾਲਤੂ ਜਾਨਵਰਾਂ ਦਾ ਭੋਜਨ ਖੁੱਲ੍ਹਾ ਨਾ ਛੱਡਿਆ ਜਾਵੇ, ਕਿਉਂਕਿ ਇਸ ਨਾਲ ਰਿੱਛ ਆਕਰਸ਼ਿਤ ਹੋ ਸਕਦੇ ਹਨ। ਅਧਿਕਾਰੀਆਂ ਰਿੱਛ ਦੀ ਹਰਕਤ ‘ਤੇ ਨਜ਼ਰ ਰੱਖ ਰਹੇ ਹਨ ਅਤੇ ਲੋੜ ਪੈਣ ‘ਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਜੰਗਲੀ ਖੇਤਰ ਵੱਲ ਭੇਜਣ ਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਕਿਸੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
Ad Position 22
No active advertisement
ਪਿਛਲੀ ਖ਼ਬਰ ਅਪਾਰਟਮੈਂਟ ਧਮਾਕਾ: ਤਿੰਨ ਮੌਤਾਂ, 6 ਜ਼ਖ਼ਮੀ; ਜਾਂਚ ’ਚ ਗੈਸ ਲਾਈਨ ਦੀ ਨਿਸ਼ਾਨਦੇਹੀ ਨਾ ਹੋਣ ਦਾ ਖੁਲਾਸਾ ਅਗਲੀ ਖ਼ਬਰ ਅਲਬਰਟਾ ਤੋਂ ਬੀ.ਸੀ. ਤੱਕ ਨਵੀਂ ਤੇਲ ਪਾਈਪਲਾਈਨ ਦੀ ਤਜਵੀਜ਼ ਨਾਲ ਰੁਜ਼ਗਾਰ ਤੇ ਆਰਥਿਕ ਵਿਕਾਸ ਦੀਆਂ ਉਮੀਦਾਂ
Ad Position 24
No active advertisement